ਲਾਲ ਕਿਲ੍ਹਾ ਹਿੰਸਾ ਨੇ ਪਾਈ ਕਿਸਾਨ ਸੰਘਰਸ਼ ‘ਚ ਫੁੱਟ, ਅੰਦੋਲਨ ਤੋਂ ਵੱਖ ਹੋਈਆਂ ਦੋ ਜਥੇਬੰਦੀਆਂ

TeamGlobalPunjab
1 Min Read

ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਦੇ ਕਈ ਇਲਾਕਿਆਂ ‘ਚ ਹੋਈ ਹਿੰਸਾ ਤੋਂ ਬਾਅਦ ਅੱਜ ਤੋਂ ਕਿਸਾਨ ਸੰਗਠਨਾਂ ਨੇ ਖ਼ੁਦ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰ ਲਿਆ ਹੈ। ਜਿਨ੍ਹਾਂ ‘ਚ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ (ਭਾਨੂ) ਜਥੇਬੰਦੀਆਂ ਸ਼ਾਮਲ ਹਨ।

ਗਾਜ਼ੀਪੁਰ ਬਾਰਡਰ ‘ਤੇ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਵੀ. ਐਮ. ਸਿੰਘ ਨੇ ਕਿਹਾ ਇਸ ਤਰ੍ਹਾਂ ਅੰਦੋਲਨ ਨਹੀਂ ਚੱਲ ਸਕਦਾ। ਅਸੀਂ ਇੱਥੇ ਲੋਕਾਂ ਨੂੰ ਕੁੱਟਵਾਉਣ ਜਾਂ ਸ਼ਹੀਦ ਕਰਵਾਉਣ ਨਹੀਂ ਆਏ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੌਕੇ ਕੇਂਦਰ ਸਰਕਾਰ ‘ਤੇ ਵੀ ਸਵਾਲ ਖੜ੍ਹੇ ਕੀਤੇ।

ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਠਾਕੁਰ ਪ੍ਰਤਾਪ ਸਿੰਘ ਨੇ ਚਿੱਲਾ ਬਾਰਡਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਦੋਲਨ ਤੋਂ ਵੱਖ ਹੋਣ ਦਾ ਐਲਾਨ ਕੀਤਾ।

Share this Article
Leave a comment