ਮਿਆਮੀ (ਬਿੰਦੂ ਸਿੰਘ): ਮਿਆਮੀ ‘ਚ ਐਤਵਾਰ ਸਵੇਰ ਨੂੰ ਹੋਈ ਗੋਲੀਬਾਰੀ ਵਿੱਚ ਦੋ ਲੋਕ ਮਾਰੇ ਗਏ ਹਨ ਤੇ 20 ਲੋਕ ਹਾਦਸੇ ‘ਚ ਜ਼ਖਮੀ ਦੱਸੇ ਜਾ ਰਹੇ ਹਨ।
ਇਲਾਕੇ ਦੀ ਪੁਲਿਸ ਮੁਤਾਬਕ ਇਕ ਐਸ ਯੂ ਵੀ ਕਾਰ ਵਿਚੋਂ ਤਿੰਨ ਸ਼ਕਸ ਬਾਹਰ ਆਏ ਤੇ ਉਹਨਾਂ ਨੇ ਫਲੋਰਿਡਾ ਦੇ ‘ਹੀਲਿਆ ਗਾਰਡਨ ‘ ‘ਚ ਇਕੱਤਰ ਹੋਈ ਭੀੜ ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਇਹ ਜਗਾਹ ਇਕ ਬੈਂਕੱਟ ਹਾਲ ਹੈ ਜੋ ਕਿ ਇਕ ਪ੍ਰੋਗਰਾਮ ਲਈ ਕਿਰਾਏ ਤੇ ਲਿਆ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮਿਆਮੀ-ਡੇਡ ਫਾਇਰ ਬਚਾਅ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਅੱਠ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਇਕ ਪੀੜਤ ਨੂੰ ਗੰਭੀਰ ਹਾਲਤ ਵਿਚ ਲਿਜਾਇਆ ਗਿਆ।
ਮਿਆਮੀ ਡੇਡ ਦੇ ਪੁਲਿਸ ਨਿਰਦੇਸ਼ਕ ਅਲਫਰੇਡੋ “ਫਰੈਡੀ” ਰਮੀਰੇਜ III ਨੇ ਟਵਿੱਟਰ ‘ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।
I am at the scene of another targeted and cowardly act of gun violence, where over 20 victims were shot and 2 have sadly died. These are cold blooded murderers that shot indiscriminately into a crowd and we will seek justice. My deepest condolences to the family of the victims.
— Alfredo "Freddy" Ramirez III (@AFreddyRamirez) May 30, 2021
ਗੋਲੀਬਾਰੀ ਹਾਦਸੇ ਦੀ ਜਾਂਚ ਪੜਤਾਲ ਕਰ ਰਹੀ ਪੁਲਿਸ ਟੀਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ‘ਚ ਫਰਾਰ ਹੋਣ ਵਾਲੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ।