ਲੁਧਿਆਣਾ : ਸੂਬੇ ਵਿਚ ਅਪਰਾਧੀ ਕਿਸ ਕਦਰ ਬੇਖੌਫ਼ ਹਨ ਇਸਦੀ ਮਿਸਾਲ ਸ਼ਨਿੱਚਰਵਾਰ ਨੂੰ ਜਗਰਾਓਂ ਵਿਖੇ ਵੇਖਣ ਨੂੰ ਮਿਲੀ । ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਪੁਲਿਸ ਟੀਮ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਇੱਕ ਏ.ਐਸ.ਆਈ. ਭਗਵਾਨ ਸਿੰਘ ਦੀ ਮੌਕੇੇ ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਥਾਣੇਦਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਚਿੱਟੇ ਰੰਗ ਦੀ ਆਈ-10 ਕਾਰ ਅਤੇ ਲਾਲ ਰੰਗ ਦੇ ਕੈਂਟਰ ‘ਚ ਸਵਾਰ ਸਨ, ਜੋ ਮੌਕੇ ਤੋਂ ਫ਼ਰਾਰ ਹੋ ਗਏ। ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਨੇ ਇਹਨਾਂ ਵਾਹਨਾਂ ਦੇ ਨੰਬਰ ਟ੍ਰੇਸ ਕਰ ਲਏ ਹਨ ।
ਮ੍ਰਿਤਕਾਂ ਦੀ ਪਹਿਚਾਣ ਏਐਸਆਈ ਭਗਵਾਨ ਸਿੰਘ ਅਤੇ ਏਐਸਆਈ ਦਲਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ ਅਤੇ ਦੋਵੇਂ ਪੁਲਿਸ ਮੁਲਾਜ਼ਮ ਸੀਆਈਏ ਸਟਾਫ ਵਿਖੇ ਤਾਇਨਾਤ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ‘ਤੇ ਦੁਖ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ।
Unfortunate fatal attack on two of our brave CIA policemen in Jagraon. Intensive manhunt is on and the culprits would be nabbed soon. My heartfelt condolences to the bereaved families and we will ensure that they are taken care of in every possible way.
— Capt.Amarinder Singh (@capt_amarinder) May 15, 2021
ਇਸ ਘਟਨਾ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਇਸ ਘਟਨਾ ਨੂੰ ਅੰਜਾਮ ਕਿਸਨੇ ਅਤੇ ਕਿਉਂ ਦਿੱਤਾ ਹੈ ਇਸ ਬਾਰੇ ਪਤਾ ਨਹੀਂ ਚਲ ਸਕਿਆ । ਉਧਰ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਜਲਦੀ ਹੀ ਪੁਲਿਸ ਵੱਲੋ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ।