ਬੰਗਲਾਦੇਸ਼ੀ ਔਰਤ ਨਾਲ ਸਮੂਹਿਕ ਜਬਰ ਜਨਾਹ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

TeamGlobalPunjab
2 Min Read

ਬੈਂਗਲੁਰੂ : ਬੰਗਲਾਦੇਸ਼ੀ ਔਰਤ ਨਾਲ ਸਮੂਹਿਕ ਜਬਰ ਜਨਾਹ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਬੁੱਧਵਾਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿਚ ਹੁਣ ਤਕ ਕੁਲ 10 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਬੈਂਗਲੁਰੂ ਪੁਲਿਸ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ‘ਤੇ ਟੀਮ ਮੁੱਖ ਮੁਲਜ਼ਮ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰਨ ਬੈਂਗਲੁਰੂ ਦੇ ਰਾਮਪੁਰਾ ਇਲਾਕੇ ਵਿੱਚ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਟੀਮ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਮਜਬੂਰਨ ਗੋਲ਼ੀ ਚਲਾਉਣੀ ਪਈ। ਪੁਲਿਸ ਦੀ ਗੋਲ਼ੀ ਮੁਲਜ਼ਮ ਦੇ ਪੈਰ ਵਿਚ ਲੱਗੀ, ਜਦਕਿ ਮੁਲਜ਼ਮ ਦੇ ਹਮਲੇ ਵਿਚ ਇਕ ਹੈੱਡ ਕਾਂਸਟੇਬਲ ਵੀ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

(ਵਾਇਰਲ ਵੀਡੀਓ ਦੇ ਸਕਰੀਨ ਸ਼ਾਟ)

- Advertisement -

(ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮ)

ਪੁਲਿਸ ਸੂਤਰਾਂ ਮੁਤਾਬਕ, ਪੀੜਤ ਲੜਕੀ ਮਨੁੱਖੀ ਸਮੱਗਲਰਾਂ ਦੇ ਜਾਲ ਵਿਚ ਫਸ ਕੇ ਤਿੰਨ ਸਾਲ ਪਹਿਲਾਂ ਭਾਰਤ ਆ ਗਈ ਸੀ ਅਤੇ ਅਸਾਮ, ਬੰਗਾਲ, ਤੇਲੰਗਾਨਾ ਤੇ ਕਰਨਾਟਕ ਵਿਚ ਭਟਕ ਰਹੀ ਸੀ। ਬਾਅਦ ਵਿਚ ਸਮੱਗਲਰਾਂ ਨੇ 22 ਸਾਲਾਂ ਦੀ ਪੀੜਤਾ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿਚ ਧੱਕ ਦਿੱਤਾ। ਪੈਸਿਆਂ ਨੂੰ ਲੈ ਕੇ ਹੋਏ ਝਗੜੇ ਵਿਚ ਛੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਸੀ। ਬਾਅਦ ਵਿਚ ਚਾਰ ਮੁਲਜ਼ਮਾਂ ਨੇ ਉਸ ਨਾਲ ਜਬਰ ਜਨਾਹ ਵੀ ਕੀਤਾ। ਇੰਨਾ ਹੀ ਨਹੀਂ ਇਸ ਘਟਨਾ ਦਾ ਵੀਡੀਓ ਵੀ ਇਨ੍ਹਾਂ ਮੁਲਜ਼ਮਾਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ।

Share this Article
Leave a comment