ਕੋਰੋਨਾ ਵਾਇਰਸ ਕਾਰਨ ਟਵੀਟਰ ਦਾ ਆਪਣੇ ਅਧਿਕਾਰੀਆਂ ਲਈ ਵੱਡਾ ਐਲਾਨ, ਦਿੱਤੀ ਵਿਸੇਸ਼ ਛੋਟ

TeamGlobalPunjab
1 Min Read

ਨਿਊਯਾਰਕ: ਲੌਕ ਡਾਉਣ ਦਰਮਿਆਨ ਸਾਰੇ ਹੀ ਪ੍ਰਾਈਵੇਟ, ਲਿਮਟਿਡ ਅਤੇ ਸਰਕਾਰੀ ਅਦਾਰਿਆਂ ਵਲੋਂ ਆਪਣੇ ਕਰਮਚਾਰੀਆਂ ਲਈ ਵਿਸੇਸ਼ ਛੋਟਾਂ ਦਿੱਤੀਆਂ ਜਾ ਰਹੀਆਂ ਹਨ । ਇਸ ਦੇ ਚਲਦਿਆਂ ਟਵਿੱਟਰ ਨੇ ਸਤੰਬਰ ਤੋਂ ਪਹਿਲਾਂ ਆਪਣੇ ਦਫਤਰ ਨਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਟਵਿੱਟਰ ਨੇ ਇੱਕ ਵੱਡਾ ਐਲਾਨ ਕੀਤਾ ਕਿ ਕੋਰੋਨਾਵਾਇਰਸ ਦੇ ਖਤਮ ਹੋਣ ਦੇ ਬਾਅਦ ਵੀ, ਇਸਦੇ ਬਹੁਤ ਸਾਰੇ ਕਰਮਚਾਰੀ ਸਦਾ ਲਈ ‘ਘਰ ਤੋਂ ਕੰਮ’ ਕੰਮ ਕਰਨਗੇ।

ਅਮਰੀਕਾ ਦੇ ਸਨ ਫਰਾਂਸਿਸਕੋ ਵਿੱਚ ਸਥਿਤ ਕੰਪਨੀ ਨੇ ਕਿਹਾ ਕਿ ਮਹਾਂਮਾਰੀ ਦੇ ਮੱਦੇਨਜ਼ਰ, ਮਾਰਚ ਮਹੀਨੇ ਤੋਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਮੁਹੱਈਆ ਕਰਵਾਉਣ ਵਾਲੀ ਇਹ ਪਹਿਲੀ ਕੰਪਨੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਜਿਉਂ ਦੀ ਤਿਉਂ ਬਰਕਰਾਰ ਰਹੇਗੀ।

ਟਵੀਟਰ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਘਰ ਤੋਂ ਕੰਮ ਕਰ ਸਕਦੇ ਹਨ ਅਤੇ ਜੇਕਰ ਪ੍ਰਸਥਿਤੀਆਂ ਇਸੇ ਤਰਾਂ ਹੀ ਰਹੀਆਂ ਤਾ ਇੱਛੁਕ ਕਰਮਚਾਰੀ ਭਰ ਤੋਂ ਕੰਮ ਕਰ ਸਕਣਗੇ ।

Share This Article
Leave a Comment