ਅਮਰੀਕਾ ਤੇ ਆਈ ਇਕ ਹੋਰ ਕੁਦਰਤੀ ਆਫਤ, ਕੁਝ ਹੀ ਪਲਾਂ ਵਿਚ 6 ਲੋਕਾਂ ਦੀ ਮੌਤ

TeamGlobalPunjab
2 Min Read

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਹਾਲਾਤ ਕੋਈ ਬਹੁਤੇ ਜਿਆਦਾ ਚੰਗੇ ਨਹੀਂ ਹਨ। ਦੱਸ ਦਈਏ ਕਿ ਅਮਰੀਕਾ ਦੇ ‘ਡੀਪ ਸਾਊਥ’ ਵਿਚ ਅਚਾਨਕ ਆਏ ਤੂਫਾਨ ਨੇ ਕਾਫੀ ਜਿਆਦਾ ਤਬਾਹੀ ਮਚਾਈ ਹੈ ਜਿਸ ਨਾਲ ਲੋਕਾਂ ਵਿਚ ਪ੍ਰੇਸ਼ਾਨੀ ਅਤੇ ਬੇਚੈਨੀ ਦਾ ਆਲਮ ਬਣਿਆ ਹੋਇਆ ਹੈ।ਇਸਤੋਂ ਇਲਾਵਾ ਉੱਤਰੀ ਲੂਸਿਆਣਾ ਵਿਚ 300 ਤੋਂ ਜਿਆਦਾ ਮਕਾਨ ਅਤੇ ਇਮਾਰਤਾਂ ਪ੍ਰਭਾਵਿਤ ਹੋਈਆਂ ਹਨ ਅਤੇ ਦੱਖਣੀ ਮਿਸੀਸਿੱਪੀ ਵਿਚ 6 ਲੋਕਾਂ ਦੇ ਮਾਰੇ ਜਾਣਦੀ ਖਬਰ ਆ ਰਹੀ ਹੈ।

ਮਿਸੀਸਿੱਪੀ ਦੇ ਗਵਰਨਰ ਟੇਟ ਰੀਵੇਜ ਨੇ ਇਸਦੇ ਤੁਰੰਤ ਬਾਅਦ ਆਪਾਤ ਸਥਿਤੀ ਦੀ ਘੋਸ਼ਣਾ ਕਰ ਦਿਤੀ। ਇਸਤੋਂ ਇਲਾਵਾ ਇਸ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਤਿਆਰ ਬਰ ਤਿਆਰ ਹੈ ਅਤੇ ਲੋਕਾਂ ਦੀ ਸੁਰੱਖਿਆ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ। ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਸਥਿਤੀ ਸਪੱਸ਼ਟ ਕੀਤੀ ਅਤੇ ਕਿਹਾ ਕਿ ਅਲਬਾਮਾ ਰਾਜ ਰੇਖਾ ਦੇ ਕੋਲ ਮੇਰਿਡਿਅਨ ਦੇ ਉੱਤਰ ਵਿਚ ਇਕ ਬਵੰਡਰ ਵੇਖਿਆ ਗਿਆ ਸੀ ਅਤੇ ਵੇਖਦਿਆਂ ਹੀ ਵੇਖਦਿਆਂ ਸਥਿਤੀ ਭਿਆਨਕ ਹੋ ਗਈ ਜਿਸ ਨੇ ਕੁਝ ਹੀ ਪਲਾਂ ਵਿਚ ਸਭ ਕੁਝ ਹਿਲਾਕੇ ਰੱਖ ਦਿਤਾ।
ਦੱਸ ਦਈਏ ਕਿ ਅਮਰੀਕਾ ਹੋਰ ਦੇਸ਼ਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਤੋਂ ਜਿਆਦਾ ਪ੍ਰਭਾਵਿਤ ਹੈ।ਅਜਿਹੀ ਸਥਿਤੀ ਦੇ ਵਿਚ ਇਕ ਹੋਰ ਕੁਦਰਤੀ ਆਫਤ ਦੀ ਦਸਤਕ ਆਉਣ ਵਾਲੇ ਸਮੇਂ ਵਿਚ ਮੁਸ਼ਕਿਲਾਂ ਹੋਰ ਵੀ ਵਧਾ ਸਕਦੀ ਹੈ।ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਅਮਰੀਕਾ ਵਿਚ ਅੰਕੜਾ 5,55,000 ਨੂੰ ਪਾਰ ਕਰ ਚੁੱਕਾ ਹੈ।

Share this Article
Leave a comment