By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > News > ਟਵਿੱਟਰ ਨੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ ਕੀਤਾ ਬਲਾਕ, ਦੱਸਿਆ ਕਾਰਨ ਕਿਉਂ ਕੀਤਾ ਬਲਾਕ
Newsਭਾਰਤ

ਟਵਿੱਟਰ ਨੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ ਕੀਤਾ ਬਲਾਕ, ਦੱਸਿਆ ਕਾਰਨ ਕਿਉਂ ਕੀਤਾ ਬਲਾਕ

TeamGlobalPunjab
Last updated: June 25, 2021 5:25 pm
TeamGlobalPunjab
Share
2 Min Read
SHARE

ਨਵੀਂ ਦਿੱਲੀ : ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਅਤੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਨਵੇਂ ਨਿਯਮਾਂ ਨੂੰ ਲੈ ਕੇ ਚੱਲ ਰਹੀ ਤਨਾਤਨੀ ਦਰਮਿਆਨ ਸ਼ੁਕਰਵਾਰ ਨੂੰ ਟਵਿੱਟਰ ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ, ਜਿਸਦੀ ਜਾਣਕਾਰੀ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਖ਼ੁਦ ਦਿੱਤੀ ਹੈ। ਪ੍ਰਸਾਦ ਨੇ ਕਿਹਾ ਕਿ ਟਵਿੱਟਰ ਨੇ ਅੱਜ ਲਗਪਗ ਇਕ ਘੰਟੇ ਲਈ ਉਨ੍ਹਾਂ ਦੇ ਅਕਾਊਂਟ ਨੂੰ ਬਲਾਕ ਕਰ ਦਿੱਤਾ। ਟਵਿੱਟਰ ਨੇ ਇਸ ਦਾ ਕਾਰਨ ਪ੍ਰਸਾਦ ਵੱਲੋਂ ਅਮਰੀਕਾ ਦੇ ਡਿਜੀਟਲ ਮਿਲੇਨਿਯਮ ਕਾਪੀਰਾਈਟ ਐਕਟ ਦੀ ਉਲੰਘਣਾ ਦੱਸਿਆ।

ਅਕਾਊਂਟ ਬਲਾਕ ਕੀਤੇ ਜਾਣ ਦੀ ਜਾਣਕਾਰੀ ਦਿੰਦਿਆਂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਅੱਜ ਬਹੁਤ ਹੀ ਅਜੀਬ ਘਟਨਾ ਹੋਈ। ਟਵਿੱਟਰ ਨੇ ਮੇਰੇ ਅਕਾਊਂਟ ਨੂੰ ਇਕ ਘੰਟੇ ਲਈ ਬਲਾਕ ਕਰ ਦਿੱਤਾ। ਇਸ ਨਾਲ ਹੀ ਕੇਂਦਰੀ ਮੰਤਰੀ ਨੇ ਆਪਣੇ ਟਵੀਟ ‘ਚ ਦੋ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਪਹਿਲੇ ਸਕ੍ਰੀਨਸ਼ਾਟ ‘ਚ ਟਵਿੱਟਰ ਨੇ ਇਹ ਕਾਰਨ ਦੱਸਿਆ ਹੈ ਜਿਸ ਕਾਰਨ ਤੋਂ ਅਕਾਊਂਟ ਦਾ ਐਕਸੈਸ ਬੰਦ ਕੀਤਾ ਗਿਆ।

ਦੂਜੇ ਸਕ੍ਰੀਨਸ਼ਾਟ ‘ਚ ਅਕਾਊਂਟ ਐਕਸੇਸ ਮਿਲ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

  ਹਾਲਾਂਕਿ, ਬਾਅਦ ‘ਚ ਟਵਿੱਟਰ ਨੇ ਚਿਤਾਵਨੀ ਦਿੰਦਿਆਂ ਰਵੀਸ਼ੰਕਰ ਪ੍ਰਸਾਦ ਦੇ ਅਕਾਊਂਟ ਨੂੰ ਮੁੜ ਤੋਂ ਖੋਲ੍ਹ ਦਿੱਤਾ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਨੇ ਪਹਿਲਾਂ  ‘ਕੂ’ ‘ਤੇ ਦਿੱਤੀ ਅਤੇ ਫਿਰ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ। ਦੱਸ ਦੇਈਏ ਕਿ ਟਵਿੱਟਰ ‘ਤੇ ਕੇਂਦਰ ਸਰਕਾਰ ਵਿਚਕਾਰ ਤਣਾਤਨੀ ਦਾ ਮਾਹੌਲ ਹੈ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਗਏ ਨਵੇਂ ਨਿਯਮਾਂ ਨੂੰ ਮੰਨਣ ਤੋਂ ਟਵਿੱਟਰ ਕਿਸੇ ਨਾ ਕਿਸੇ ਬਹਾਨੇ ਇਨਕਾਰ ਕਰਦਾ ਰਿਹਾ ਹੈ। ਕਰੀਬ ਤਿੰਨ ਹਫ਼ਤੇ ਪਹਿਲਾਂ ਵੀ ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਕਾਊਂਟ ਤੋਂ ‘ਬਲੂ ਟਿੱਕ’ ਹਟਾ ਦਿੱਤਾ ਸੀ ਪਰ ਇਤਰਾਜ਼ ਜਤਾਉਣ ਤੋਂ ਬਾਅਦ ਮੁੜ ਤੋਂ ਬਹਾਲ ਕਰ ਦਿੱਤਾ ਸੀ।

No matter what any platform does they will have to abide by the new IT Rules fully and there shall be no compromise on that.

— Ravi Shankar Prasad (@rsprasad) June 25, 2021

https://twitter.com/rsprasad/status/1408367394049781762?s=19
ਉਧਰ ਟਵਿੱਟਰ ਦੀ ਹਰਕਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਸਾਦ ਨੇ ਕਿਹਾ ਕਿ ਇਸ ਤੋਂ ਸਾਫ ਹੈ ਕਿ ਟਵਿੱਟਰ ਭਾਰਤ ਸਰਕਾਰ ਦੇ ਨਵੇਂ ਨਿਯਮਾਂ ਨੂੰ ਮੰਨਣ ਲਈ ਤਿਆਰ ਨਹੀਂ।
TAGGED:RAVI SHANKAR PRASAD TWITTER BLOCKEDTWITTER BLOCKED ACCOUNT OF RAVI SHANKAR PRASADTWITTER BLOCKED CENTRAL MINISTER RAVI SHANKAR PRASAD ACCOUNTTWITTER INDIAਟਵਿੱਟਰ ਨੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਾ ਟਵਿੱਟਰ ਅਕਾਊਂਟ ਕੀਤਾ ਬਲਾਕ
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

Newsਪੰਜਾਬ

ਸੁੱਕੇ ਅਨਾਜ ਦਾ ਮੁਲਾਂਕਣ ਕਰਨ ਪੰਜ ਕੇਂਦਰੀ ਟੀਮਾਂ ਅੱਜ ਆਉਣਗੀਆਂ ਪੰਜਾਬ

April 13, 2022

ਰਾਹਤ ਦੀ ਖਬਰ: ਕੋਰੋਨਾ ਦੇ ਨਵੇਂ ਕੇਸਾਂ ‘ਚ ਆਈ ਵੱਡੀ ਗਿਰਾਵਟ

July 6, 2021

ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਟੁੱਟੇ ਸਾਰੇ ਰਿਕਾਰਡ

May 12, 2021

BREAKING : ਪੰਜਾਬ ਸਰਕਾਰ ਨੇ 64 ਡੀ.ਐੱਸ.ਪੀ. ਕੀਤੇ ਇਧਰੋਂ-ਉੱਧਰ

August 20, 2021
Welcome Back!

Sign in to your account

Username or Email Address
Password

Lost your password?