ਹਨੂਮਾਨ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਲਾਕਡਾਊਨ ਦੌਰਾਨ ਹੋਏ ਬੇਰੁਜ਼ਗਾਰ, ਗੁਜ਼ਾਰੇ ਲਈ ਵੇਚਣੀ ਪਈ ਬਾਈਕ

TeamGlobalPunjab
1 Min Read

ਨਿਊਜ਼ ਡੈਸਕ: ਟੀਵੀ ਸ਼ੋਅ ਵਿੱਚ ‘ਹਨੂਮਾਨ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਨਿਰਭੈ ਵਧਵਾ ਪਿਛਲੇ ਲਗਭਗ 1.5 ਸਾਲ ਤੋਂ ਬੇਰੁਜ਼ਗਾਰ ਹਨ ਅਤੇ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਫਿਲਹਾਲ ਕਿਤੇ ਵੀ ਕੰਮ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖਾਸਕਰ ਉਹ ਇਸ ਦੌਰਾਨ ਆਰਥਿਕ ਰੂਪ ਨਾਲ ਬਹੁਤ ਕਮਜ਼ੋਰ ਹੋ ਗਏ ਹਨ ਅਤੇ ਆਪਣੇ ਖਰਚੇ ਨੂੰ ਕੱਢਣ ਲਈ ਅਦਾਕਾਰ ਨੂੰ ਆਪਣੀ ਬਾਈਕ ਤੱਕ ਵੇਚਣੀ ਪਈ।

ਨਿਰਭੈ ਵਧਵਾ ਨੇ ਇਸ ਮੁਸ਼ਕਲ ਦੀ ਘੜੀ ਬਾਰੇ ਖੁੱਲ੍ਹ ਕੇ ਦੱਸਿਆ ਹੈ। ਉਨ੍ਹਾਂ ਨੇ ਕਿਹਾ,’ਲਗਭਗ ਡੇਢ ਸਾਲ ਘਰ ਬੈਠੇ ਰਹਿਣ ਕਾਰਨ ਹਾਲਾਤ ਵਿਗੜ ਗਏ ਅਤੇ ਇਸ ਲਾਕਡਾਊਨ ‘ਚ ਜੋੜੇ ਹੋਏ ਪੈਸੇ ਖਤਮ ਹੋ ਗਏ। ਉਨ੍ਹਾਂ ਦੱਸਿਆ ਮੇਰੇ ਕੋਲ ਕੋਈ ਕੰਮ ਨਹੀਂ, ਲਾਈਵ ਸ਼ੋਅ ਵੀ ਨਹੀਂ ਹੋ ਰਹੇ ਸਨ। ਕੁਝ ਪੇਮੈਂਟ ਬਾਕੀ ਸੀ, ਉਹ ਵੀ ਨਹੀਂ ਮਿਲੀ।

 

View this post on Instagram

 

A post shared by Nirbhay Wadhwa (@nirbhay.wadhwa)

Share This Article
Leave a Comment