ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ਖਿਲਾਫ ਕੀਤਾ ਮਾਣਹਾਨੀ ਦਾ ਕੇਸ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਸਾਬਕਾ ਵਿਦੇਸ਼ੀ ਮੰਤਰੀ ਹਿਲੇਰੀ ਕਲਿੰਟਨ ‘ਤੇ ਮਾਣਹਾਨੀ ਦਾ ਕੇਸ ਕੀਤਾ ਹੈ। ਗਬਾਰਡ ਨੇ ਹਿਲੇਰੀ ਵੱਲੋਂ ਉਨ੍ਹਾਂ ਦੀ ਛਵੀ ਖ਼ਰਾਬ ਕਰਨ ਲਈ ਪੰਜ ਕਰੋੜ ਡਾਲਰ ( ਲਗਭਗ 350 ਕਰੋੜ ਰੁਪਏ ) ਦੇ ਹਰਜ਼ਾਨੇ ਦੀ ਮੰਗ ਕੀਤੀ ਹੈ। ਡੈਮੋਕਰੇਟ ਸੰਸਦ ਨੇ ਦੋਸ਼ ਲਗਾਇਆ ਕਿ ਹਿਲੇਰੀ ਨੇ ਇਹ ਕਹਿ ਕੇ ਉਨ੍ਹਾਂ ਦੀ ਮਾਣ ਨੂੰ ਇਹ ਕਹਿ ਕੇ ਸੱਟ ਮਾਰੀ ਹੈ ਕਿ ਉਹ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੀ ਪਸੰਦ ਹਨ।

ਅਮਰੀਕਾ ਵਿੱਚ ਅਗਲੀ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਗਬਾਰਡ ਵਿਰੋਧੀ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰੀ ਪਾਉਣ ਦੀ ਹੋੜ ਵਿੱਚ ਸ਼ਾਮਲ ਹਨ। ਹਿਲੇਰੀ 2016 ਦੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਸਨ ਅਤੇ ਉਨ੍ਹਾਂ ਨੂੰ ਡੋਨਲਡ ਟਰੰਪ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਮਾਣਹਾਨੀ ਦਾ ਇਹ ਮੁਕੱਦਮਾ ਬੁੱਧਵਾਰ ਨੂੰ ਨਿਊਯਾਰਕ ਦੀ ਅਦਾਲਤ ਵਿੱਚ ਦਰਜ ਕੀਤਾ ਗਿਆ। ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਪ੍ਰਤੀਨਿੱਧੀ ਸਭਾ ਦੀ ਮੈਂਬਰ ਗਬਾਰਡ ਨੇ ਆਪਣੇ ਸਮਰਥਕਾਂ ਨੂੰ ਕਿਹਾ, ਹਿਲੇਰੀ ਦਾ ਮੈਨੂੰ ਰੂਸੀ ਜ਼ਾਇਦਾਦ ਕਹਿਣ ਦਾ ਇਰਾਦਾ ਮੇਰੀ ਛਵੀ ਖ਼ਰਾਬ ਕਰਨਾ ਅਤੇ ਰਾਸ਼ਟਰਪਤੀ ਅਹੁਦੇ ਲਈ ਮੇਰੀ ਮੁਹਿੰਮ ਨੂੰ ਪਟੜੀ ਤੋਂ ਉਤਾਰਨਾ ਹੈ। 72 ਸਾਲਾ ਹਿਲੇਰੀ ਨੇ ਪਿਛਲੇ ਅਕਤੂਬਰ ਵਿੱਚ ਇੱਕ ਇੰਟਰਵੀਊ ਵਿੱਚ ਗਬਾਰਡ ਦਾ ਨਾਮ ਲਏ ਬਿਨਾਂ ਕਿਹਾ ਸੀ , ਰਿਪਬਲਿਕਨ ਪਾਰਟੀ ਦੀ ਡੈਮੋਕਰੈਟਿਕ ਦਾਅਵੇਦਾਰ ਨੂੰ ਤੀਜੇ ਦਲ ਦੇ ਉਮੀਦਵਾਰ ਦੇ ਤੌਰ ‘ਤੇ ਤਿਆਰ ਕਰ ਰਹੀ ਹੈ। ਤੇ ਉਹ ਰੂਸੀਆਂ ਦੀ ਪੰਸਦ ਹੈ।

Share this Article
Leave a comment