ਸ਼ਹਿਨਾਜ਼ ਗਿੱਲ ਦਾ ਪੱਖ ਲੈ ਕੇ ਬੁਰੇ ਫਸੇ ਸਲਮਾਨ ਖਾਨ

TeamGlobalPunjab
2 Min Read

ਬਿੱਗ ਬੌਸ 13 ਦਿ ਰੇਸ ‘ਚੋਂ ਕੋਇਨਾ ਮਿਤਰਾ ‘ਤੇ ਦਲਜੀਤ ਕੌਰ ਬਾਹਰ ਹੋ ਚੁੱਕੇ ਹਨ ਤੇ ਐਤਵਾਰ ਨੂੰ ਵੀਕਐਂਡ ਕਾ ਵਾਰ ਵਿੱਚ ਕੋਇਨਾ ਮਿਤਰਾ ਤੇ ਸ਼ਹਿਨਾਜ਼ ਗਿੱਲ ਦੀ ਆਪਸ ਵਿੱਚ ਬਹਿਸ ਹੋਈ। ਜਿੱਥੇ ਸਲਮਾਨ ਖਾਨ ਨੇ ਸ਼ਹਿਨਾਜ਼ ਗਿਲ ਨੂੰ ਸਪੋਰਟ ਕੀਤਾ ਖਾਨ ਸਾਬ੍ਹ ਦਾ ਇਹ ਰਵੱਈਆ ਯੂਜ਼ਰਸ ਨੂੰ ਜ਼ਰਾ ਵੀ ਪਸੰਦ ਨਹੀਂ ਆ ਰਿਹਾ। ਲੋਕ ਦੋਸ਼ ਲਗਾ ਰਹੇ ਹਨ ਕਿ ਸਲਮਾਨ ਪੰਜਾਬ ਦੀ ਕਟਰੀਨਾ ਕੈਫ ਦੀ ਹਿਮਾਇਤ ਕਰ ਰਹੇ ਹਨ।

ਦਰਅਸਲ ਇੱਕ ਟਾਸਕ ਦੇ ਦੌਰਾਨ ਕੰਟੈਸਟੈਂਟਸ ਨੂੰ ਇੱਕ-ਦੂੱਜੇ ਦੇ ਸਿਰ ‘ਤੇ ਲੱਗੇ ਗੁੱਬਾਰਿਆਂ ਨੂੰ ਭੰਨ੍ਹ ਕੇ ਉਨ੍ਹਾਂ ਦੀ ਗਲਤਫਹਿਮੀ ਦੂਰ ਕਰਨੀ ਸੀ। ਸ਼ਹਿਨਾਜ ਤੇ ਕੋਇਨਾ ਇੱਕ-ਦੂੱਜੇ ਦੇ ਗੁਬਾਰੇ ਫੋੜ ਦੇ ਹਨ। ਕੋਇਨਾ ਦਾ ਕਹਿਣਾ ਸੀ ਕਿ ਸ਼ਹਿਨਾਜ ਘਰ ਵਿੱਚ ਹਰ ਕਿਸੇ ਦਾ ਮਜ਼ਾਕ ਉਡਾਉਂਦੀ ਹੈ ਉਸਨੂੰ ਇਹ ਸਭ ਕਰਨਾ ਚੰਗਾ ਲਗਦਾ ਹੈ ਤੇ ਉਹ ਜੱਜਮੈਂਟ ਪਾਸ ਕਰਦੀ ਹੈ।

ਇਸ ਤੋਂ ਬਾਅਦ ਸਲਮਾਨ ਖਾਨ ਨੇ ਸ਼ਹਿਨਾਜ਼ ਦਾ ਪੱਖ ਲੈਂਦੇ ਕਿਹਾ ਕਿ ਸ਼ਹਿਨਾਜ ਘਰ ਵਿੱਚ ਸਭ ਦੀ ਨਕਲ ਕਰਦੀ ਹੈ ਜੇਕਰ ਉਹ ਅਜਿਹਾ ਕਰਦੀ ਹੈ ਤਾਂ ਤੁਸੀ ਵੀ ਘੱਟ ਨਹੀਂ ਹੋ। ਤੁਸੀਂ ਸ਼ਹਿਨਾਜ ਨੂੰ ਨੌਕਰ, ਮੈਨੇਜਰ ਤੇ wannabe ਕਿਹਾ ਸੀ। ਸਲਮਾਨ ਦਾ ਮੰਨਣਾ ਸੀ ਕਿ ਸ਼ਹਿਨਾਜ਼ ਸਭ ਦਾ ਮਨੋਰੰਜਨ ਕਰਦੀ ਹੈ ਸਭ ਨੂੰ ਖੁਸ਼ ਕਰਦੀ ਹੈ ਪਰ ਕੋਇਨਾ ਸਲਮਾਨ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਦਿਖਦੀ।

ਸਲਮਾਨ ਨੂੰ ਲੋਕਾਂ ਨੇ ਕੀਤਾ ਟਰੋਲ
ਸ਼ਹਿਨਾਜ ਦਾ ਪੱਖ ਲੈਣ ‘ਤੇ ਲੋਕ ਸਲਮਾਨ ‘ਤੇ ਭੜਕ ਗਏ ਹਨ ਇੱਕ ਯੂਜ਼ਰ ਨੇ ਲਿਖਿਆ, ਸਲਮਾਨ ਨੇ ਕਿਹਾ ਕਿ ਸ਼ਹਿਨਾਜ ਤੁਹਾਨੂੰ ਸਿਧਾਰਥ ਸ਼ੁਕਲਾ ਬਾਹਰ ਨਹੀਂ ਭੇਜਣਾ ਚਾਹੁੰਦੇ ਤੇ ਮੈਂ ਵੀ। ਇਹ ਗੱਲ ਇਹ ਦੱਸਣ ਲਈ ਕਾਫ਼ੀ ਹੈ ਕਿ ਦਲਜੀਤ ਕੌਰ ਅਤੇ ਕੋਇਨਾ ਮਿਤਰਾ ਵਰਗੀ ਔਰਤਾਂ ਸ਼ੋਅ ਵਿੱਚ ਨਹੀਂ ਰਹਿ ਸਕਦੀ। ਕੋਈ ਫਰਕ ਨਹੀਂ ਪੈਂਦਾ ਅਸੀ ਵੋਟ ਕਰੀਏ ਜਾਂ ਨਾ ਕਰੀਏ।

- Advertisement -

Share this Article
Leave a comment