ਦੁਨੀਆ ਭਰ ‘ਚ ਮੌਸਮ ਦਾ ਕਹਿਰ, ਚੀਨ ‘ਚ ਚੱਕਰਵਾਤ ‘ਤਾਲਿਮ’, ਅਮਰੀਕਾ ‘ਚ ਸੁਨਾਮੀ ਖਤਰਾ

Prabhjot Kaur
3 Min Read

ਨਿਊਜ਼ ਡੈਸਕ: ਦੁਨੀਆ ਭਰ ‘ਚ ਮੌਸਮ ਦੇ ਬਦਲ ਰਹੇ ਮਿਜਾਜ਼ ਕਾਰਨ ਆਫ਼ਤਾਂ ਵਿੱਚ ਵਾਧਾ ਹੋਇਆ ਹੈ। ਵੱਖ-ਵੱਖ ਦੇਸ਼ਾਂ ਵਿੱਚ ਜਲਵਾਯੂ ਤਬਦੀਲੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਨੇ ਜ਼ਮੀਨ ਖਿਸਕਣ ਵਰਗੇ ਹਾਲਾਤ ਪੈਦਾ ਕੀਤੇ, ਉੱਥੇ ਹੀ ਅਮਰੀਕਾ ਦੇ ਅਲਾਸਕਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਸਪੇਨ ਦੇ ਜੰਗਲਾਂ ਵਿੱਚ ਵੀ ਅੱਗ ਲੱਗ ਚੁੱਕੀ ਹੈ। ਦੂਜੇ ਪਾਸੇ ਚੀਨ ‘ਚ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਸਾਰਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਮੌਸਮ ਵਿਗਿਆਨੀ ਇਨ੍ਹਾਂ ਤਬਦੀਲੀਆਂ ਬਾਰੇ ਖਾਸ ਤੌਰ ‘ਤੇ ਚਿੰਤਤ ਹਨ।

ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਤੋਂ ਵੱਧ ਹੋ ਗਈ ਹੈ, ਜਦਕਿ 10 ਤੋਂ ਵੱਧ ਲੋਕ ਲਾਪਤਾ ਹਨ। ਦੱਖਣੀ ਕੋਰੀਆ ਦੀ ਪਲੈਨਿੰਗ ਨਿਊਜ਼ ਏਜੰਸੀ ਨੇ ਐਤਵਾਰ ਨੂੰ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਆਪਦਾ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਜ਼ਿਆਦਾਤਰ ਮੌਤਾਂ ਦੱਖਣੀ ਕੋਰੀਆ ਦੇ ਉੱਤਰੀ ਗਯੋਂਗਸਾਂਗ ਸੂਬੇ ਵਿੱਚ ਜ਼ਮੀਨ ਖਿਸਕਣ ਅਤੇ ਇਮਾਰਤ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ 13 ਸ਼ਹਿਰਾਂ ਅਤੇ ਸੂਬਿਆਂ ‘ਚ 7,500 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ ਹੈ।

ਉੱਥੇ ਹੀ ਸਪੇਨ ਦੇ ਕੈਨਰੀ ਟਾਪੂ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਕਾਰਨ ਚਾਰ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ। ਸਪੈਨਿਸ਼ ਮੀਡੀਆ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਰਿਪੋਰਟਾਂ ਅਨੁਸਾਰ ਜੰਗਲੀ ਅੱਗ ਪਾਲਮਾ ਟਾਪੂ ‘ਤੇ 2,300 ਲੋਕਾਂ ਦੀ ਪੁੰਟਾਗੋਰਡਾ ਨਗਰ ਵਿੱਚ ਸ਼ੁਰੂ ਹੋਈ। ਤਿਜਾਰਾਫੇ ਨਗਰ ਪਾਲਿਕਾ ਤੋਂ ਵੀ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਅਖਬਾਰ ਨੇ ਦੱਸਿਆ ਕਿ ਅੱਗ ਲਗਭਗ 9,800 ਏਕੜ ਦੇ ਖੇਤਰ ‘ਚ ਪਹਿਲਾਂ ਹੀ ਫੈਲ ਚੁੱਕੀ ਹੈ ਅਤੇ ਇਸ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਇਸ ਕਾਰਨ 12 ਘਰ ਤਬਾਹ ਹੋ ਚੁੱਕੇ ਹਨ।

ਉੱਧਰ ਦੂਜੇ ਪਾਸੇ ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਖੇਤਰ ਵਿੱਚ 7.2-ਤੀਬਰਤਾ ਦੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment