ਟਰੰਪ ਦੀ ਵਧੀ ਮੁਸੀਬਤ,  ਯੂ-ਟਿਊਬ ਚੈਨਲ ‘ਤੇ ਲੱਗੀ ਪਾਬੰਦੀ

TeamGlobalPunjab
2 Min Read

ਵਾਸ਼ਿੰਗਟਨ – ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਾਤੇ ਨੂੰ  ਯੂ-ਟਿਊਬ ਨੇ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ ਤੇ ਸਾਬਕਾ ਰਾਸ਼ਟਰਪਤੀ ਦੇ ਵਕੀਲ ਰੂਡੀ ਗਿਊਲਿਆਨੀ ਨੂੰ ਉਨ੍ਹਾਂ ਦੀਆਂ ਕਲਿੱਪਾਂ ਦਾ ਮੁਦਰੀਕਰਨ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ। ਲਗਭਗ ਇਕ ਹਫਤੇ ਬਾਅਦ, ਸੋਸ਼ਲ ਮੀਡੀਆ ਦੇ ਦਿੱਗਜ਼ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਟਰੰਪ ਦੇ ਯੂ-ਟਿਊਬ ਚੈਨਲ ‘ਤੇ ਪਾਬੰਦੀ ਵਧਾ ਰਹੀ ਹੈ। ਟਰੰਪ ਦੇ ਚੈਨਲ ਦੇ ਕਰੀਬ 30 ਲੱਖ ਸਬਸਕ੍ਰਾਬਰ ਹਨ। ਇਹ ਫੈਸਲਾ 6 ਜਨਵਰੀ ਨੂੰ ਅਮਰੀਕਾ ‘ਚ ਕੈਪੀਟਲ ਹਿੱਲ ਦੇ ਦੰਗਿਆਂ ਤੋਂ ਬਾਅਦ ਲਿਆ ਗਿਆ ਹੈ। ਕੁਝ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਪਹਿਲਾਂ ਹੀ ਟਰੰਪ ਦੇ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ,  ਯੂ-ਟਿਊਬ ਨੇ ਹੁਣ ਪਾਬੰਦੀ ਦੀ ਪੁਸ਼ਟੀ ਕੀਤੀ ਹੈ।

ਦੱਸ ਦਈਏ ਗੂਗਲ ਦੀ ਮਾਲਕੀਅਤ ਵਾਲੀ ਸੰਗਠਨ ਯੂ-ਟਿਊਬ ਨੂੰ ਵਾਸ਼ਿੰਗਟਨ ‘ਚ ਹਿੰਸਾ ਤੋਂ ਬਾਅਦ ਹੌਲੀ ਪ੍ਰਤੀਕ੍ਰਿਆਵਾਂ ਤੇ ਦੰਗਿਆਂ ਨੂੰ ਭੜਕਾਉਣ ਵਾਲੀਆਂ ਵੀਡੀਓ ਦੇ ਪ੍ਰਸਾਰ ਲਈ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਯੂ-ਟਿਊਬ ਦੇ ਬੁਲਾਰੇ ਨੇ ਅਮਰੀਕੀ ਰਾਜਨੀਤਕ ਨਿਊਜ਼ ਬਾਡੀ ‘ਪੋਲਿਟਿਕੋ’ ਦੇ ਹਵਾਲੇ ਨਾਲ ਕਿਹਾ ਕਿ ‘ਹਿੰਸਾ ਦੀ ਸੰਭਾਵਨਾ ਦੇ ਮੱਦੇਨਜ਼ਰ ਡੋਨਲਡ ਟਰੰਪ ਦਾ ਚੈਨਲ ‘ਤੇ ਪਾਬੰਦੀ ਰਹੇਗੀ।

76 ਸਾਲਾ ਬਜ਼ੁਰਗ ਨੇ ਆਪਣੇ ਚੈਨਲ ‘ਤੇ “ਬਾਇਡਨ ਕ੍ਰਾਈਮ ਫੈਮਲੀਜ਼ ਪੇਆਫ ਸਕੀਮ” ਤੇ “ਸਦੀ ਦੀ ਚੋਣ ਚੋਰੀ” ਸਿਰਲੇਖ ਦੇ ਵੀਡੀਓ ਪੋਸਟ ਕੀਤੇ ਹਨ, ਜਿਸ ਦੇ ਲਗਭਗ 600,000 ਗਾਹਕ ਹਨ।

ਇਸਤੋਂ ਇਲਾਵਾ ਯੂ-ਟਿਊਬ ਦੇ ਅਨੁਸਾਰ, ਗਿਊਲਿਆਨੀ ਤੀਹ ਦਿਨਾਂ ‘ਚ ਇਸ ਫੈਸਲੇ ਲਈ ਅਪੀਲ ਕਰ ਸਕਦਾ ਹੈ, ਪਰ ਪਹਿਲਾਂ ਉਨ੍ਹਾਂ ਨੂੰ ਮਸਲੇ ਸੁਲਝਾਉਣੇ ਪੈਣਗੇ।

- Advertisement -

Share this Article
Leave a comment