ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬਦਲੇ ਸੁਰ: PM ਮੋਦੀ ਨੂੰ ਦੱਸਿਆ ਦੋਸਤ, ਭਾਰਤ-ਅਮਰੀਕਾ ਸਬੰਧਾਂ ਦੀ ਸ਼ਲਾਘਾ

Global Team
3 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੁਰ ਪਿਛਲੇ ਕੁਝ ਦਿਨਾਂ ਤੋਂ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਭਾਰਤ ‘ਤੇ ਟੈਰਿਫ ਲਗਾਉਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਚੰਗਾ ਦੋਸਤ ਦੱਸ ਰਹੇ ਹਨ ਅਤੇ ਉਹਨਾਂ ਦੀ ਤਾਰੀਫ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਦੂਜੇ ਪਾਸੇ, ਪ੍ਰਧਾਨ ਮੰਤਰੀ ਮੋਦੀ ਨੇ ਵੀ ਹੁਣ ਟਰੰਪ ਦੀਆਂ ਤਾਰੀਫਾਂ ਦਾ ਜਵਾਬ ਦਿੱਤਾ ਹੈ। ਪੀਐਮ ਮੋਦੀ ਨੇ ਟਰੰਪ ਦੇ ਭਾਰਤ-ਅਮਰੀਕਾ ਸਬੰਧਾਂ ‘ਤੇ ਸਕਾਰਾਤਮਕ ਬਿਆਨਾਂ ਦੀ ਸ਼ਲਾਘਾ ਕੀਤੀ ਹੈ।

ਪੀਐਮ ਮੋਦੀ ਦਾ ਬਿਆਨ

ਪੀਐਮ ਮੋਦੀ ਨੇ ਕਿਹਾ, ‘ਅਸੀਂ ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਅਤੇ ਸਾਡੇ ਸਬੰਧਾਂ ਦੇ ਸਕਾਰਾਤਮਕ ਮੁਲਾਂਕਣ ਦੀ ਦਿਲੋਂ ਸ਼ਲਾਘਾ ਕਰਦੇ ਹਾਂ ਅਤੇ ਉਹਨਾਂ ਦਾ ਪੂਰਨ ਸਮਰਥਨ ਕਰਦੇ ਹਾਂ।’ ਉਹਨਾਂ ਨੇ ਅੱਗੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਲੇ ਇੱਕ ਅਤ ਸਕਾਰਾਤਮਕ ਅਤੇ ਦੂਰਦਰਸ਼ੀ ਵਿਆਪਕ ਅਤੇ ਵਿਸ਼ਵਵਿਆਪੀ ਰਣਨੀਤਕ ਸਾਂਝੇਦਾਰੀ ਹੈ।

ਟਰੰਪ ਨੇ ਪੀਐਮ ਮੋਦੀ ਬਾਰੇ ਕੀ ਕਿਹਾ?

ਟਰੰਪ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿੱਚ ਕਿਹਾ, “ਮੈਂ ਹਮੇਸ਼ਾ (ਨਰਿੰਦਰ) ਮੋਦੀ ਦਾ ਦੋਸਤ ਰਹਾਂਗਾ। ਉਹ ਇੱਕ ਸ਼ਾਨਦਾਰ ਪ੍ਰਧਾਨ ਮੰਤਰੀ ਹਨ, ਪਰ ਮੈਨੂੰ ਇਸ ਸਮੇਂ ਉਹਨਾਂ ਦੇ ਕੰਮ ਪਸੰਦ ਨਹੀਂ ਆ ਰਹੇ। ਪਰ ਭਾਰਤ ਅਤੇ ਅਮਰੀਕਾ ਵਿਚਾਲੇ ਵਿਸ਼ੇਸ਼ ਸਬੰਧ ਹਨ, ਚਿੰਤਾ ਦੀ ਕੋਈ ਗੱਲ ਨਹੀਂ। ਬਸ ਕਦੇ-ਕਦਾਈਂ ਅਜਿਹੇ ਪਲ ਆ ਜਾਂਦੇ ਹਨ।”

ਇਸ ਤੋਂ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ, “ਲੱਗਦਾ ਹੈ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ਗੂੜ੍ਹੇ, ਸਭ ਤੋਂ ਹਨੇਰੇ ਚੀਨ ਦੇ ਹੱਥੀਂ ਗੁਆ ਦਿੱਤਾ ਹੈ। ਪਰਮਾਤਮਾ ਕਰੇ ਕਿ ਉਹਨਾਂ ਦਾ ਭਵਿੱਖ ਲੰਬਾ ਅਤੇ ਸਮਰਿੱਧ ਹੋਵੇ।” ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਪੀਐਮ ਮੋਦੀ ਦੀ ਇੱਕ ਪੁਰਾਣੀ ਤਸਵੀਰ ਵੀ ਪੋਸਟ ਕੀਤੀ ਸੀ।

SCO ਸੰਮੇਲਨ ਤੋਂ ਬਾਅਦ ਬਦਲੇ ਟਰੰਪ ਦੇ ਸੁਰ

ਚੀਨ ਵਿੱਚ ਹੋਏ SCO ਸੰਮੇਲਨ ਤੋਂ ਬਾਅਦ ਤੋਂ ਹੀ ਟਰੰਪ ਦੇ ਤੇਵਰ ਬਦਲਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਉਹ ਕਦੇ ਭਾਰਤ ਨੂੰ ਗੁਆਉਣ ਦਾ ਦੁੱਖ ਜ਼ਾਹਰ ਕਰਦੇ ਹਨ, ਤਾਂ ਕਦੇ ਗੱਲਾਂ ਵਿੱਚ ਹੀ ਧਮਕੀ ਦਿੰਦੇ ਨਜ਼ਰ ਆਉਂਦੇ ਹਨ। ਕੁੱਲ ਮਿਲਾ ਕੇ ਅਮਰੀਕੀ ਟੈਰਿਫ ‘ਤੇ ਭਾਰਤ ਨੇ ਆਪਣੇ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਦੇ ਨਾਲ ਹੀ ਰੂਸ ਨਾਲ ਤੇਲ ਦੀ ਖਰੀਦ ਜਾਰੀ ਹੈ। ਇਹੀ ਕਾਰਨ ਹੈ ਕਿ ਟਰੰਪ ਨੂੰ ਹੁਣ ਭਾਰਤ ਨੂੰ ਗੁਆਉਣ ਦਾ ਡਰ ਸਤਾਉਣ ਲੱਗਾ ਹੈ।

Share This Article
Leave a Comment