ਸ਼੍ਰੀਲੰਕਾ ਦੇ ‘ਟ੍ਰਬਲਸ਼ੂਟਰ’ ਬਣੇ PM ਮੋਦੀ! ਹੁਣ ਤੱਕ 19 ਹਜ਼ਾਰ ਕਰੋੜ ਰੁਪਏ ਦੀ ਭੇਜੀ ਮਦਦ 

TeamGlobalPunjab
3 Min Read

ਨਵੀਂ ਦਿੱਲੀ- ਆਰਥਿਕ ਸੰਕਟ ‘ਚੋਂ ਗੁਜ਼ਰ ਰਹੇ ਸ਼੍ਰੀਲੰਕਾ ਲਈ ਭਾਰਤ ਟ੍ਰਬਲਸ਼ੂਟਰ ਬਣ ਕੇ ਉਭਰਿਆ ਹੈ। ਸ੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਦੱਸਿਆ ਕਿ ਭਾਰਤ ਨੇ ਇਸ ਸਾਲ ਜਨਵਰੀ ਤੋਂ ਹੁਣ ਤੱਕ ਸ੍ਰੀਲੰਕਾ ਨੂੰ 25 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਭੇਜੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸ੍ਰੀਲੰਕਾ ਦੀ ਮਦਦ ਲਈ ਤਿਆਰ ਖੜ੍ਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਹੀ ਭਾਰਤ ਨੇ ਆਰਥਿਕ ਅਤੇ ਊਰਜਾ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਤੋਂ 40 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਦੀ ਖੇਪ ਸ਼੍ਰੀਲੰਕਾ ਭੇਜੀ ਸੀ। ਭਾਰਤ ਵੱਲੋਂ ਇਹ ਚੌਥੀ ਸਹਾਇਤਾ ਹੈ। ਗੋਪਾਲ ਬਾਗਲੇ ਨੇ ਦੱਸਿਆ ਕਿ ਇਨ੍ਹਾਂ ਚਾਰ ਖੇਪਾਂ ਵਿੱਚ 150,000 ਮੀਟ੍ਰਿਕ ਟਨ ਤੋਂ ਵੱਧ ਜੈੱਟ ਈਂਧਨ, ਡੀਜ਼ਲ ਅਤੇ ਪੈਟਰੋਲ ਸ੍ਰੀਲੰਕਾ ਪਹੁੰਚਾਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਸ਼੍ਰੀਲੰਕਾ ਨੂੰ 1 ਬਿਲੀਅਨ ਡਾਲਰ ਦਾ ਕ੍ਰੈਡਿਟ ਦੇਣ ਲਈ ਸਹਿਮਤ ਹੋ ਗਿਆ ਹੈ। ਇਸ ਨਾਲ ਸ੍ਰੀਲੰਕਾ ਨੂੰ ਜ਼ਰੂਰੀ ਵਸਤਾਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਨਿਰਯਾਤ ਕਰਨ ਵਾਲਾ ਦੇਸ਼ ਹੈ। ਅਜਿਹੇ ‘ਚ ਭਾਰਤ ਤੋਂ ਚੌਲਾਂ ਦੀ ਖੇਪ ਸ਼੍ਰੀਲੰਕਾ ਪਹੁੰਚਣ ਤੋਂ ਬਾਅਦ ਉੱਥੇ ਚੌਲਾਂ ਦੀਆਂ ਕੀਮਤਾਂ ‘ਚ ਕਮੀ ਆਉਣ ਦੀ ਉਮੀਦ ਹੈ, ਜੋ ਪਿਛਲੇ ਇੱਕ ਸਾਲ ‘ਚ ਦੁੱਗਣੀ ਹੋ ਗਈ ਹੈ। ਸ਼੍ਰੀਲੰਕਾ ਆਰਥਿਕ ਸੰਕਟ ਤੋਂ ਉਭਰਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਵੀ ਗੱਲਬਾਤ ਕਰ ਰਿਹਾ ਹੈ।

ਇਸੇ ਦੌਰਾਨ ਲੰਡਨ ਦੇ ਮੌਲਿਕ ਅਧਿਕਾਰਾਂ ਦੀ ਨਿਗਰਾਨੀ ਕਰਨ ਵਾਲੇ ਐਮਨੈਸਟੀ ਵਾਚਡੌਗ ਨੇ ਸ੍ਰੀਲੰਕਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਨਤਕ ਸੁਰੱਖਿਆ ਦੇ ਨਾਂ ’ਤੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਬਹਾਨਾ ਨਹੀਂ ਹੋਣਾ ਚਾਹੀਦਾ। ਦੱਸ ਦੇਈਏ ਕਿ ਸ਼੍ਰੀਲੰਕਾ ਵਿੱਚ ਦੇਸ਼ ਵਿਆਪੀ ਕਰਫਿਊ ਦਾ ਐਲਾਨ ਕੀਤਾ ਗਿਆ ਹੈ, ਜੋ ਸ਼ਨੀਵਾਰ ਸਵੇਰੇ 6 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਰਹੇਗਾ। ਸ਼੍ਰੀਲੰਕਾ ‘ਚ ਬਿਜਲੀ ਸੰਕਟ ਦੇ ਨਾਲ ਮਹਿੰਗਾਈ ਆਪਣੇ ਸਿਖਰ ‘ਤੇ ਹੈ।

- Advertisement -

ਸ਼੍ਰੀਲੰਕਾ ਇਸ ਸਮੇਂ ਇਤਿਹਾਸ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਬਿਜਲੀ ਦੇ ਲੰਬੇ ਕੱਟਾਂ, ਬਾਲਣ, ਰਸੋਈ ਗੈਸ, ਜ਼ਰੂਰੀ ਵਸਤਾਂ ਦੀ ਘੱਟ ਸਪਲਾਈ ਲਈ ਲੰਬੀਆਂ ਕਤਾਰਾਂ ਨੇ ਸ਼੍ਰੀਲੰਕਾ ਵਿੱਚ ਅਸ਼ਾਂਤੀ ਪੈਦਾ ਕਰ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment