ਟਰੰਪ ਦੇ 14 ਸਾਲਾ ਪੁੱਤਰ ਨੂੰ ਵੀ ਹੋਇਆ ਸੀ ਕੋਰੋਨਾ, ਮੇਲਾਨੀਆ ਟਰੰਪ ਨੇ ਕੀਤਾ ਖੁਲਾਸਾ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਦੱਸਿਆ ਹੈ ਕਿ ਉਨ੍ਹਾਂ ਦਾ 14 ਸਾਲਾ ਪੁੱਤਰ ਬੈਰਨ ਵੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ ਪਰ ਬਾਅਦ ਵਿੱਚ ਉਸ ਦੀ ਰਿਪੋਰਟ ਨੈਗੇਟਿਵ ਆ ਗਈ। ਵ੍ਹਾਈਟ ਹਾਊਸ ਵੱਲੋਂ ਸ਼ੁਰੂਆਤੀ ਜਾਣਕਾਰੀ ਵਿੱਚ ਕਿਹਾ ਗਿਆ ਸੀ ਕਿ ਬੈਰਨ ਦੀ ਰਿਪੋਰਟ ਨੈਗੇਟਿਵ ਸੀ। ਅਸਲ ‘ਚ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬੈਰਨ ਦੇ ਪਿਤਾ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਮੇਲਾਨੀਆ ਟਰੰਪ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ।

ਮੇਲਾਨੀਆ ਤੇ ਰਾਸ਼ਟਰਪਤੀ ਟਰੰਪ 1 ਅਕਤੂਬਰ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ ਇਸ ਤੋਂ ਬਾਅਦ ਮੇਲਾਨੀਆ ਨੇ ਲਿਖਿਆ ਸਭਾਵਿਕ ਰੂਪ ਨਾਲ ਮੇਰੇ ਮਨ ਵਿੱਚ ਤੁਰੰਤ ਮੇਰੇ ਬੇਟੇ ਲਈ ਫਿਕਰ ਪੈਦਾ ਹੋ ਗਈ। ਟੈਸਟ ਤੋਂ ਬਾਅਦ ਉਸ ਦੀ ਰਿਪੋਰਟ ਨੈਗੇਟਿਵ ਆਈ ਅਤੇ ਫਿਰ ਉਸ ਨੂੰ ਰਾਹਤ ਮਿਲੀ ਹਾਲਾਂਕਿ ਉਹ ਆਉਣ ਵਾਲੇ ਦਿਨਾਂ ਵਾਰੇ ਸੋਚ ਰਹੀ ਸਨ।

ਵ੍ਹਾਈਟ ਹਾਊਸ ਦੀ ਵੈਬਸਾਈਟ ‘ਤੇ ਇੱਕ ਭਾਵੁਕ ਪੋਸਟ ਲਿਖਦੇ ਹੋਏ ਉਹ ਲਿਖਦੀ ਹਨ ਮੇਰਾ ਡਰ ਉਦੋਂ ਸੱਚ ਸਾਬਿਤ ਹੋ ਗਿਆ ਜਦੋਂ ਉਸ ਦਾ ਫਿਰ ਤੋਂ ਟੈਸਟ ਕੀਤਾ ਗਿਆ ਤੇ ਉਹ ਪਾਜ਼ਿਟਿਵ ਨਿਕਲਿਆ। ਉਨ੍ਹਾਂ ਕਿਹਾ ਬੈਰਨ ਇੱਕ ਹਿੰਮਤੀ ਲੜਕਾ ਹੈ ਜਿਸ ਵਿੱਚ ਕੋਰੋਨਾ ਸਬੰਧੀ ਕੋਈ ਲੱਛਣ ਨਹੀਂ ਦਿਖਾਈ ਦੇ ਰਹੇ ਸਨ।

ਮੇਲਾਨੀਆ ਨੇ ਦੱਸਿਆ ਇਸ ਦੌਰਾਨ ਅਸੀਂ ਤਿੰਨੇ ਖੁਸ਼ਹਾਲ ਮਹਿਸੂਸ ਕਰ ਰਹੇ ਸੀ ਕਿਉਂਕਿ ਉਸ ਵੇਲੇ ਅਸੀਂ ਸਾਰੇ ਇੱਕ ਦੂਜੇ ਦਾ ਖਿਆਲ ਰੱਖ ਸਕੇ ਇਹ ਹੀ ਨਹੀਂ ਅਸੀਂ ਇੱਕ ਦੂਜੇ ਨਾਲ ਵਕਤ ਵੀ ਬਿਤਾਇਆ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਦੀ ਰਿਪੋਰਟ ਨੈਗੇਟਿਵ ਆਈ। ਮੇਲਾਨੀਆ ਨੇ ਆਪਣੇ ਬੇਟੇ ਨਾਲ ਸਬੰਧਤ ਰਿਪੋਰਟ ਨੂੰ ਗੁਪਤ ਰੱਖਿਆ ਇਸ ਇਸ ਸਭ ਦੇ ਵਿਚਾਲੇ ਮੇਲਾਨੀਆ ਨੇ ਹੁਣ ਇਹ ਸਾਫ ਨਹੀਂ ਕੀਤਾ ਕਿ ਆਖਿਰਕਾਰ ਉਨ੍ਹਾਂ ਨੇ ਬੈਰਨ ਦੀ ਪਾਜ਼ਿਟਿਵ ਰਿਪੋਰਟ ਨੂੰ ਪਹਿਲਾਂ ਕਿਉਂ ਜਨਤਕ ਨਹੀਂ ਕੀਤਾ ਸੀ।

- Advertisement -

Share this Article
Leave a comment