ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਟਰੰਪ ਲਗਾਤਾਰ ਰੈਲੀਆਂ ਅਤੇ ਪ੍ਰਚਾਰ ਕਰ ਰਹੇ ਹਨ ਪਰ ਇਸ ਦੌਰਾਨ ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ, ਡੋਨਲਡ ਟਰੰਪ ਨੇ ਸੋਮਵਾਰ ਨੂੰ ਪੈਨਸਿਲਵੇਨੀਆ ਵਿੱਚ ਇੱਕ ਚੋਣ ਰੈਲੀ ਕੀਤੀ ਸੀ। ਚੋਣ ਰੈਲੀ ਕੁਝ ਹੀ ਸਮੇਂ ਵਿੱਚ ਸੰਗੀਤ ਸਮਾਰੋਹ ਵਿੱਚ ਬਦਲ ਗਈ। ਇਸ ਦੌਰਾਨ ਸਾਬਕਾ ਰਾਸ਼ਟਰਪਤੀ ਟਰੰਪ ਨੇ ਭੀੜ ਦੇ ਸਾਹਮਣੇ ਡਾਂਸ ਮੂਵਜ਼ ਵੀ ਕੀਤੇ। ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਚੋਣ ਰੈਲੀ ਦੌਰਾਨ ਟਰੰਪ ਹਲਕੇ-ਫੁਲਕੇ ਮੂਡ ਵਿੱਚ ਨਜ਼ਰ ਆਏ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਪੁੱਛਿਆ ਕਿ “ਕੀ ਕੋਈ ਹੋਰ ਬੇਹੋਸ਼ ਹੋਣਾ ਚਾਹੇਗਾ?” ਉਹਨਾਂ ਨੇ ਕਿਹਾ, “ਆਓ ਹੁਣ ਕੋਈ ਸਵਾਲ ਨਾ ਪੁੱਛੀਏ। ਆਓ ਸਿਰਫ਼ ਸੰਗੀਤ ਸੁਣੀਏ। ਆਓ ਇਸਨੂੰ ਸੰਗੀਤ ਵਿੱਚ ਬਦਲ ਦੇਈਏ। ਕੌਣ ਸਵਾਲ ਸੁਣਨਾ ਚਾਹੁੰਦਾ ਹੈ, ਠੀਕ ਹੈ?” ਇਸ ਤੋਂ ਬਾਅਦ ਸਾਰਾ ਮਾਹੌਲ ਹੀ ਬਦਲ ਗਿਆ, ਟਰੰਪ ਦੀ ਪਲੇਲਿਸਟ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਉੱਚੀ-ਉੱਚੀ ਵੱਜਦੀ ਰਹੀ, ਜਦੋਂ ਕਿ ਉਹ ਜ਼ਿਆਦਾਤਰ ਸਮਾਂ ਸਟੇਜ ‘ਤੇ ਖੜ੍ਹੇ ਹੋ ਕੇ ਇਸ ਨੂੰ ਸੁਣਦੇ ਰਹੇ ਅਤੇ ਹੌਲੀ-ਹੌਲੀ ਨੱਚਦੇ ਰਹੇ।
Everyone is sharing Trump dancing to Ave Maria today during his disaster town hall, but personally I feel this was the best part. Once you see it, you can’t unsee it. I’ll never see this song the same way again pic.twitter.com/0msBEQonyw
— AZResist🌵 (@az_resist) October 15, 2024
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡੋਨਲਡ ਟਰੰਪ ਨੇ ਆਪਣੀਆਂ ਡਾਂਸ ਮੂਵਜ਼ ਦਿਖਾਏ ਹਨ, ਇਸ ਤੋਂ ਪਹਿਲਾਂ ਇਸ ਸਾਲ ਅਗਸਤ ‘ਚ ਉਨ੍ਹਾਂ ਨੇ ‘ਮੌਮਸ ਫਾਰ ਲਿਬਰਟੀ’ ਪ੍ਰੋਗਰਾਮ ‘ਚ ਡਾਂਸ ਕੀਤਾ ਸੀ। ਇਹ ਪ੍ਰੋਗਰਾਮ ਵਾਸ਼ਿੰਗਟਨ ਡੀ.ਸੀ. ਸਾਲ 2020 ‘ਚ ਵੀ ਡੋਨਲਡ ਟਰੰਪ ਨੂੰ ਸੈਂਡਫੋਰਡ, ਓਰਲੈਂਡੋ ‘ਚ ਇੱਕ ਰੈਲੀ ਦੌਰਾਨ ਸਟੇਜ ‘ਤੇ ਡਾਂਸ ਕਰਦੇ ਦੇਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨਾਲ ਡਾਂਸ ਵੀ ਕੀਤਾ।
🚨TRUMP JUST ENDED HIS MOMS FOR LIBERTY EVENT WITH HIS IMPRESSIVE DANCE MOVES!
MOMS LOVE DONALD TRUMP!
Kamala definitely doesn’t want you to share this! pic.twitter.com/EV5BNLsyKM
— Bo Loudon (@BoLoudon) August 31, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।