ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ 2024 ‘ਚ ਵ੍ਹਾਈਟ ਹਾਊਸ ‘ਚ ਵਾਪਸੀ ‘ਚ ਅਸਫਲ ਰਹਿੰਦੇ ਹਨ ਤਾਂ ਉਹ 2028 ‘ਚ ਮੁੜ ਰਾਸ਼ਟਰਪਤੀ ਅਹੁਦੇ ਦੀ ਚੋਣ ਨਹੀਂ ਲੜਨਗੇ।
ਰਾਇਟਰਜ਼ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ, ‘ਜੇ ਉਹ 5 ਨਵੰਬਰ ਦੀਆਂ ਚੋਣਾਂ ਹਾਰ ਜਾਂਦੇ ਹਨ ਤਾਂ ਉਹ ਅਗਲੀ ਵਾਰ ਚੋਣ ਨਹੀਂ ਲੜਨਗੇ। ਇਕ ਇੰਟਰਵਿਊ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਉਹ ਇਸ ਵਾਰ ਹਾਰ ਜਾਂਦੇ ਹਨ ਤਾਂ ਕੀ ਉਹ ਚੌਥੀ ਵਾਰ ਚੋਣ ਦੌੜ ਵਿਚ ਸ਼ਾਮਲ ਹੋਣਗੇ। ਇਸ ‘ਤੇ ਉਸ ਨੇ ਕਿਹਾ, ‘ਨਹੀਂ, ਮੈਨੂੰ ਅਜਿਹਾ ਨਹੀਂ ਲੱਗਦਾ ਅਜਿਹਾ ਹੋਵੇਗਾ। ਉਮੀਦ ਹੈ ਕਿ ਅਸੀਂ ਜ਼ਰੂਰ ਸਫਲ ਹੋਵਾਂਗੇ।’
2028 ਦੀਆਂ ਰਾਸ਼ਟਰਪਤੀ ਚੋਣਾਂ ਤੱਕ ਟਰੰਪ ਦੀ ਉਮਰ 82 ਸਾਲ ਹੋ ਜਾਣਗੇ, ਜੋ ਕਿ ਰਾਸ਼ਟਰਪਤੀ ਜੋਅ ਬਾਇਡਨ ਦੀ ਮੌਜੂਦਾ ਉਮਰ ਤੋਂ ਇੱਕ ਸਾਲ ਵੱਧ ਹੈ। ਜੁਲਾਈ ਵਿੱਚ, ਬਾਇਡਨ ਬਹਿਸ ਵਿੱਚ ਆਪਣੇ ਮਾੜੇ ਪ੍ਰਦਰਸ਼ਨ ਅਤੇ ਬਹੁਤ ਜ਼ਿਆਦਾ ਉਮਰ ਦੇ ਹੋਣ ਦਾ ਦੋਸ਼ ਲੱਗਣ ਤੋਂ ਬਾਅਦ ਉਹ ਦੌੜ ਤੋਂ ਬਾਹਰ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਮਲਾ ਹੈਰਿਸ ਨੂੰ ਆਪਣਾ ਸਮਰਥਨ ਦਿੱਤਾ।
ਕਿੱਥੇ-ਕਿੱਥੇ ਸ਼ੁਰੂ ਹੋਈ ਵੋਟਿੰਗ?
ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵਿਅਕਤੀਗਤ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਮਿਨੀਸੋਟਾ, ਸਾਊਥ ਡਕੋਟਾ ਅਤੇ ਵਰਜੀਨੀਆ ‘ਚ ਵੋਟਰ ਆਪਣੀ ਵੋਟ ਪਾਉਣ ਲਈ ਕਤਾਰਾਂ ‘ਚ ਖੜ੍ਹੇ ਨਜ਼ਰ ਆਏ ਇਹ ਉਹ ਸੂਬੇ ਹਨ ਜਿੱਥੇ ਸਭ ਤੋਂ ਪਹਿਲਾਂ ਵਿਅਕਤੀਗਤ ਵੋਟਿੰਗ ਸ਼ੁਰੂ ਹੋਈ ਸੀ। ਲਗਭਗ ਇੱਕ ਦਰਜਨ ਹੋਰ ਰਾਜ ਅੱਧ ਅਕਤੂਬਰ ਤੱਕ ਵੋਟਾਂ ਪਾਉਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।