‘ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਿੱਤਾ ਅਸਤੀਫ਼ਾ’ ਵ੍ਹਾਈਟ ਹਾਊਸ ਦੇ ਬਾਹਰ ਮੁਫ਼ਤ ‘ਚ ਵੰਡੇ ਗਏ ਅਖਬਾਰ

Prabhjot Kaur
2 Min Read

ਵਾਸ਼ਿੰਗਟਨ: ਦੁਨੀਆ ਭਰ ‘ਚ ਬੁੱਧਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਸਤੀਫੇ ਦੀ ਫਰਜੀ ਖਬਰ ਫੈਲ ਗਈ। ਇਸ ਨੂੰ ਲੈ ਕੇ ਅਮਰੀਕਾ ਸਣੇ ਦੁਨੀਆ ਭਰ ਵਿੱਚ ਟਰੰਪ ਵਿਰੋਧੀ ਲੋਕ ਜਸ਼ਨ ਮਨਾਉਣ ਲੱਗੇ। ਦਰਅਸਲ ਬੁੱਧਵਾਰ ਨੂੰ ਅਮਰੀਕਾ ‘ਚ ‘ਵਾਸ਼ਿੰਗਟਨ ਪੋਸਟ’ ਅਖਬਾਰ ਦੇ ਫਰਜੀ ਐਡੀਸ਼ਨ ਦਾ ਵ੍ਹਾਈਟ ਹਾਊਸ ਦੇ ਆਲੇ ਦੁਆਲੇ ਤੇ ਵਾਸ਼ਿੰਗਟਨ ਦੇ ਆਸ ਪਾਸ ਦੇ ਇਲਾਕੇ ‘ਚ ਖੁੱਲੇਆਮ ਵੰਡਿਆ ਗਿਆ।

Trump resigns, worldwide celebrations

ਇਸ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਸਤੀਫਾ ਦੇ ਦਿੱਤਾ ਹੈ। ਮੂਲ ਅਖਬਾਰ ਦੇ ਐਡੀਸ਼ਨ ਦੀ ਤਰ੍ਹਾਂ ਇਸਨੂੰ ਪੇਸ਼ ਕੀਤਾ ਗਿਆ। ਇਸ ਵਿੱਚ 6 ਕਾਲਮ ‘ਚ ਵੱਡਾ ਲੇਖ ਦਿੱਤਾ ਗਿਆ – ‘ਟਰੰਪ ਵਹਾਇਟ ਹਾਉਸ ਤੋਂ ਵਿਦਾ, ਸੰਕਟ ਖਤਮ’ ( UNPRESIDENTED Trump hastily departs White House , ending crisis )

ਇਸ ਲੀਡ ਨਿਊਜ ਵਿੱਚ 4 ਕਾਲਮ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਸਵੀਰ ਲੱਗੀ ਹੋਈ ਹੈ ਜਿਸ ਵਿੱਚ ਉਹ ਸਿਰ ਹੇਠਾਂ ਝੁਕਾਏ ਪਰੇਸ਼ਾਨ ਨਜ਼ਰ ਆ ਰਹੇ ਹਨ। ਅਖਬਾਰ ਵਿੱਚ ਇੱਕ ਮਈ, 2019 ਦੀ ਤਾਰੀਖ ਵੀ ਦਰਜ ਸੀ। ਸਮਾਚਾਰ ਏਜੰਸੀ ਦੇ ਮੁਤਾਬਕ ਪੈਨਸਿਲਵੇਨੀਆ ਐਵੇਨਿਊ ਅਤੇ ਵ੍ਹਾਈਟ ਹਾਊਸ ਦੇ ਬਾਹਰ ਇਸ ਅਖਬਾਰ ਨੂੰ ਵੰਡ ਰਹੀ ਇੱਕ ਮਹਿਲਾ ਨੇ ਕਿਹਾ ਕਿ ਵਾਸ਼ਿੰਗਟਨ ਪੋਸਟ ਦਾ ਇਹ ਵਿਸ਼ੇਸ਼ ਐਡੀਸ਼ਨ ਲਓ ਇਹ ਮੁਫਤ ਹੈ। ਤੁਹਾਨੂੰ ਇਹ ਕਦੇ ਨਹੀਂ ਮਿਲੇਗਾ ਮਹਿਲਾ ਪਲਾਸਟਿਕ ਬੈਗ ਵਿੱਚ ਅਖਬਾਰ ਦਾ ਬੰਡਲ ਰੱਖ ਕੇ ਉਥੋਂ ਆਉਣ ਜਾਣ ਵਾਲਿਆਂ ਨੂੰ ਅਖਬਾਰ ਵੰਡ ਰਹੀ ਸੀ।
Trump resigns
ਉਥੇ ਹੀ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ‘ਵਾਸ਼ਿੰਗਟਨ ਪੋਸਟ’ ਨੇ ਟਵੀਟ ਕਰ ਆਪਣਾ ਸਪਸ਼ਟੀਕਰਨ ਜਾਰੀ ਕੀਤਾ। ਵਾਸ਼ਿੰਗਟਨ ਪੋਸਟ ਨੇ ਕਿਹਾ ਕਿ ਕਿ ਟਰੰਪ ਦੇ ਅਸਤੀਫੇ ਦੀ ਫਰਜੀ ਨਿਊਜ ਵਾਲੇ ਅਖਬਾਰ ਦਾ ਵੰਡਿਆ ਗਿਆ ਹੈ।

ਇਸ ਫਰਜੀ ਅਖਬਾਰ ਨਾਲ ਵਾਸ਼ਿੰਗਟਨ ਪੋਸਟ ਦਾ ਕੋਈ ਲੈਣਾ – ਦੇਣਾ ਨਹੀਂ ਹੈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਹਾਲੇ ਇਸ ਖਬਰ ‘ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵ੍ਹਾਈਟ ਹਾਊਸ ਵਲੋਂ ਕੋਈ ਪ੍ਰਤੀਕਿਰਆ ਨਹੀਂ ਆਈ ਹੈ।
Trump resigns, worldwide celebrations

Share this Article
Leave a comment