ਫ਼ਲੋਰਿਡਾ ‘ਚ ਸੰਘੀ ਜੱਜ ਲਈ ਟਰੰਪ ਨੇ ਭਾਰਤੀ-ਅਮਰੀਕੀ ਨੂੰ ਕੀਤਾ ਨਾਮਜ਼ਦ

TeamGlobalPunjab
2 Min Read

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਭਾਰਤੀ-ਅਮਰੀਕੀ ਨੂੰ ਫਲੋਰਿਡਾ ‘ਚ ਸੰਘੀ ਅਦਾਲਤ ਦਾ ਜੱਜ ਨਾਮਜ਼ਦ ਕੀਤਾ ਹੈ । ਅਨੁਰਾਗ ਸਿੰਘਲ ਉਨ੍ਹਾਂ 17 ਜੱਜਾਂ ‘ਚ ਸ਼ਾਮਿਲ ਹਨ ਜਿਨ੍ਹਾਂ ਦੇ ਨਾਮ ਵਹਾਈਟ ਹਾਊਸ ਨੇ ਸੀਨੇਟ ਨੂੰ ਭੇਜੇ ਹਨ। ਜੇਕਰ ਉਨ੍ਹਾਂ ਦੇ ਨਾਮ ਨੂੰ ਸੀਨੇਟ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ
ਤਾਂ ਉਹ ਜੇਮਸ ਆਈ. ਕੋਹਨ ਦੀ ਥਾਂ ਲੈਣਗੇ।

ਸਿੰਘਲ ਫ਼ਲੋਰਿਡਾ ’ਚ ਇਸ ਅਹੁਦੇ ਲਈ ਨਾਮਜ਼ਦ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਹਨ। ਉਨ੍ਹਾਂ ਦੇ ਨਾਂਅ ਉੱਤੇ ਸਹਿਮਤੀ ਲਈ ਸੈਨੇਟ ਦੀ ਨਿਆਂਇਕ ਕਮੇਟੀ ਵਿੱਚ ਭਲਕੇ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ।

ਅਨੁਰਾਗ ਸਿੰਘਲ ਸਾਲ 2011 ਤੋਂ ਫ਼ਲੋਰਿਡਾ ਦੀ 17ਵੀਂ ਸਰਕਟ ਕੋਰਟ ਵਿੱਚ ਨਿਯੁਕਤ ਹਨ। ਰਾਈਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਅਨੁਰਾਗ ਸਿੰਘਲ ਨੇ ਵੇਕ ਫ਼ਾਰੈਸਟ ਯੂਨੀਵਰਸਿਟੀ ਸਕੂਲ ਆਫ਼ ਲਾਅ ‘ਚ ਪੜ੍ਹਾਈ ਪੂਰੀ ਕੀਤੀ ਤੇ ਉਹ 1960 ਵਿੱਚ ਅਮਰੀਕਾ ਆਏ ਸਨ।

ਉਨ੍ਹਾਂ ਦੇ ਪਿਤਾ ਅਲੀਗੜ੍ਹ (ਉੱਤਰ ਪ੍ਰਦੇਸ਼) ਤੋਂ ਹਨ ਤੇ ਐਕਸਾੱਨ ਵਿੱਚ ਇੱਕ ਖੋਜੀ ਵਿਗਿਆਨੀ ਹਨ ਤੇ ਉਨ੍ਹਾਂ ਦੀ ਮਾਤਾ ਦੇਹਰਾਦੂਨ ਤੋਂ ਹੈ।

‘ਇੰਡੀਆ ਵੈਸਟ’ ‘ਚ ਛਪੀ ਰਿਪੋਰਟ ਮੁਤਾਬਕ ਅਨੁਰਾਗ ਸਿੰਘਲ ਨੂੰ ਬਹੁਚਰਚਿਤ ਐਲਿਨ ਵੁਓਰਨੋਸ ਮਾਮਲੇ ਦੀ ਪੈਰਵਾਈ ਕਰਨ ਲਈ ਜਾਣਿਆ ਜਾਂਦਾ ਹੈ। ਐਲਿਨ ਇੱਕ ਸੀਰੀਅਲ ਕਿਲਰ ਸੀ ਤੇ ਉਸ ਨੇ ਫ਼ਲੋਰਿਡਾ ਵਿੱਚ ਇੱਕ ਤੋਂ ਬਾਅਦ ਇੱਕ ਕਰ ਕੇ ਕੁੱਲ ਸੱਤ ਵਿਅਕਤੀਆਂ ਦਾ ਕਤਲ ਕੀਤਾ ਸੀ।ਅਨੁਰਾਗ ਸਿੰਘਲ ਨੇ ਸੁਣਵਾਈ ਦੌਰਾਨ ਪਹਿਲਾਂ ਐਲਿਨ ਦੀ ਪੈਰਵਾਈ ਨਹੀਂ ਕੀਤੀ ਪਰ ਜਦੋਂ ਮੁਲਜ਼ਮ ਨੇ ਜੇਲ੍ਹ ਦੇ ਸੁਰੱਖਿਆ ਗਾਰਡਾਂ ‘ਤੇ ਗੰਭੀਰ ਦੋਸ਼ ਲਾਏ ਉਸ ਵੇਲੇ ਉਨ੍ਹਾਂ ਉਸ ਲਈ ਮੁਕੱਦਮਾ ਲੜ੍ਹਿਆ ਸੀ।

Share this Article
Leave a comment