ਅਮਰੀਕਾ ‘ਚ TikTok ਨੂੰ 45 ਦਿਨ ਦਾ ਅਲਟੀਮੇਟਮ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਿਕਟੋਕ ਐਪ ਨੂੰ ਮਾਈਕਰੋਸਾਫਟ ਦੇ ਨਾਲ ਡੀਲ ਕਰਨ ਲਈ 45 ਦਿਨ ਦਾ ਸਮਾਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡੀਲ ਨਾ ਹੋਣ ਦੀ ਹਾਲਤ ਵਿੱਚ ਟਿਕਟੋਕ ਅਤੇ ਵੀ ਚੈਟ ਸਣੇ ਚੀਨ ਦੀ ਕਈ ਐਪਸ ਅਤੇ ਸਾਫਟਵੇਅਰ ‘ਤੇ ਬੈਨ ਲਗਾਇਆ ਜਾਵੇਗਾ। ਮਾਈਕਰੋਸਾਫਟ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਚੀਨੀ ਕੰਪਨੀ ਬਾਈਟਡਾਂਸ ਨਾਲ ਉਨ੍ਹਾਂ ਦੀ ਲੋਕਾਂ ਨੂੰ ਸਭ ਤੋਂ ਪਿਆਰੀ ਵੀਡੀਓ ਐਪ ਟਿਕਟਾਕ ਦੀ ਅਮਰੀਕੀ ਬਰਾਂਚ ਨੂੰ ਹਾਸਲ ਕਰਨ ਲਈ ਗੱਲਬਾਤ ਕਰ ਰਹੀ ਹੈ। ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਖਰੀਦ ਸਬੰਧੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੀ ਪਰੇਸ਼ਾਨੀਆਂ ਤੇ ਚਰਚਾ ਕੀਤੀ।

ਇਕ ਬਿਆਨ ਵਿਚ ਕੰਪਨੀ ਨੇ ਕਿਹਾ ਕਿ ਮਾਈਕਰੋਸਾਫਟ ਤੇ ਬਾਈਟਡਾਂਸ ਨੇ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ‘ਚ ਟਿਕਟਾਕ ਦੀ ਸੇਵਾ ਦਾ ਮਾਲਿਕਾਨਾ ਹੱਕ ਅਤੇ ਉਸ ਦੇ ਸੰਚਾਲਨ ਸਬੰਧੀ ਇਕ ਸਮਝੌਤਾ ਕਰਨ ਦੀ ਆਪਣੀ ਇੱਛਾ ਨੂੰ ਲੈ ਕੇ ਇਕ ਨੋਟਿਸ ਭੇਜ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੱਲਬਾਤ 15 ਸਤੰਬਰ ਤੱਕ ਪੂਰੀ ਹੋ ਜਾਵੇਗੀ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਜਲਦ ਹੀ ਅਮਰੀਕਾ ਵਿੱਚ ਟਿਕਟਾਕ ‘ਤੇ ਰੋਕ ਲਗਾ ਦੇਣਗੇ।

Share this Article
Leave a comment