ਓਬਾਮਾ ਨੇ ਟਰੰਪ ‘ਤੇ ਬੋਲਿਆ ਹਮਲਾ ਕਿਹਾ, ਕੋਰੋਨਾ ਤੋਂ ਜੋ ਖੁਦ ਨੂੰ ਨਹੀਂ ਬਚਾ ਸਕੇ, ਉਹ ਸਾਨੂੰ ਕਿਵੇਂ ਬਚਾਉਣਗੇ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨੇੜ੍ਹੇ ਆ ਰਹੀਆਂ ਹਨ, ਅਜਿਹੇ ਵਿਚ ਸਿਆਸੀ ਵਿਰੋਧੀਆਂ ਵੱਲੋਂ ਇੱਕ ਦੂਜੇ ਨੂੰ ਘੇਰਨ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਸਾਬਕਾ ਰਾਸ਼ਟਰਪਤੀ ਤੇ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਬਰਾਕ ਓਬਾਮਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਟਰੰਪ ‘ਤੇ ਹਮਲਾ ਬੋਲਿਆ ਹੈ। ਓਬਾਮਾ ਨੇ ਕਿਹਾ ਜੋ ਵਿਅਕਤੀ ਖ਼ੁਦ ਨੂੰ ਬਚਾਉਣ ਲਈ ਬੁਨਿਆਦੀ ਕਦਮ ਨਹੀਂ ਚੁੱਕ ਸਕਦਾ ਉਹ ਅਚਾਨਕ ਸਾਨੂੰ ਕਿਵੇਂ ਬਚਾ ਲਵੇਗਾ।

ਫਿਲਾਡੇਲਫੀਆ ਵਿੱਚ ਲਿੰਕਨ ਫਾਈਨੈਂਸ਼ੀਅਲ ਫੀਲਡ ਦੇ ਬਾਹਰ ਬੋਲਦੇ ਹੋਏ ਓਬਾਮਾ ਨੇ ਕਿਹਾ, ਅਸੀਂ ਕੋਰੋਨਾਵਾਇਰਸ ਮਹਾਮਾਰੀ ਨਾਲ ਅੱਠ ਮਹੀਨਿਆਂ ਤੋਂ ਜੂਝ ਰਹੇ ਹਾਂ। ਦੇਸ਼ ਵਿਚ ਇਕ ਵਾਰ ਫਿਰ ਸੰਕਰਮਣ ਵਿਚ ਵਾਧਾ ਹੋ ਰਿਹਾ ਹੈ। ਡੋਨਲਡ ਟਰੰਪ ਅਚਾਨਕ ਸਾਡੇ ਸਾਰਿਆਂ ਦੀ ਰੱਖਿਆ ਨਹੀਂ ਕਰਨ ਵਾਲੇ ਹਨ, ਉਹ ਖ਼ੁਦ ਨੂੰ ਬਚਾਉਣ ਲਈ ਬੁਨਿਆਦੀ ਕਦਮ ਵੀ ਨਹੀਂ ਚੁੱਕ ਸਕੇ।

ਟਰੰਪ ‘ਤੇ ਚੁਟਕੀ ਲੈਂਦੇ ਹੋਏ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕਿਹਾ, ਇਹ ਇਕ ਰਿਐਲਿਟੀ ਸ਼ੋਅ ਨਹੀਂ ਹੈ, ਸਗੋਂ ਅਸਲੀਅਤ ਹੈ, ਜਿੱਥੇ ਲੋਕਾਂ ਨੂੰ ਖ਼ੁਦ ਦੇ ਕੰਮ ਨੂੰ ਗੰਭੀਰਤਾ ਨਾਲ ਲੈਣ ਵਿੱਚ ਅਸਮਰਥ ਰਹਿਣ ‘ਤੇ ਉਸ ਦੇ ਨਤੀਜਿਆਂ ਦੇ ਨਾਲ ਜਿਉਣਾ ਹੁੰਦਾ ਹੈ।

Share this Article
Leave a comment