ਸੰਯੁਕਤ ਰਾਸ਼ਟਰ ਮਹਾਸਭਾ ‘ਚ ਚੀਨ ‘ਤੇ ਵਰ੍ਹੇ ਟਰੰਪ, ਕੋਰੋਨਾ ਵਾਇਰਸ ਲਈ ਠਹਿਰਾਇਆ ਜ਼ਿੰਮੇਵਾਰ

TeamGlobalPunjab
2 Min Read

ਵਾਸ਼ਿੰਗਟਨ : 22 ਸਤੰਬਰ 2020 ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGCA) ਦੇ 75ਵੇਂ ਸੈਸ਼ਨ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ ਚੀਨ ਨੂੰ ਆੜੇ ਹੱਥੀਂ ਲਿਆ। ਟਰੰਪ ਨੇ ਕਿਹਾ ਕਿ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਨੂੰ ਲੈ ਕੇ ਵਾਰ-ਵਾਰ ਝੂਠ ਬੋਲਿਆ ਹੈ ਅਤੇ ਪੂਰੀ ਦੁਨੀਆ ਨੂੰ ਇਸ ਬਾਰੇ ਗੁੰਮਰਾਹ ਕੀਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੀ ਹੋਈ ਉੱਚ ਪੱਧਰੀ ਆਮ ਬਹਿਸ ‘ਚ ਰਾਸ਼ਟਰਪਤੀ ਟਰੰਪ ਨੇ ਸਿਰਫ 7 ਮਿੰਟਾਂ ਦਾ ਭਾਸ਼ਣ ਦਿੱਤਾ। ਉਨ੍ਹਾਂ ਨੂੰ ਦਿੱਤੇ ਗਏ ਸਮੇਂ ਦੇ ਅੱਧੇ ਤੋਂ ਘੱਟ ਸਮੇਂ ‘ਚ ਆਪਣੀ ਗੱਲ ਖਤਮ ਕਰ ਦਿੱਤੀ। ਭਾਸ਼ਣ ਦੇ ਜ਼ਿਆਦਾ ਹਿੱਸੇ ‘ਚ ਰਾਸ਼ਟਰਪਤੀ ਟਰੰਪ ਚੀਨ ‘ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਪੂਰੇ ਭਾਸ਼ਨ ‘ਚ 11 ਵਾਰ ਚੀਨ ਦਾ ਨਾਂ ਲਿਆ। ਭਾਸ਼ਣ ਦੀ ਸ਼ੁਰੂਆਤ ਦੇ ਕੁਝ ਸਕਿੰਟ ‘ਚ ਉਨ੍ਹਾਂ ਨੇ ਕੋਵਿਡ-19 ਨੂੰ ‘ਚੀਨ ਵਾਇਰਸ’ ਦਾ ਨਾਂ ਦਿੱਤਾ ਅਤੇ ਚੀਨ ਨੂੰ ਇਸ ਲਈ ਜਵਾਬਦੇਹ ਠਹਿਰਾਇਆ। ਡੋਨਾਲਡ ਟਰੰਪ ਨੇ ਕਿਹਾ ਕਿ ਜੋ ਦੇਸ਼ ਪੂਰੀ ਦੁਨੀਆ ਵਿਚ ਕੋਰੋਨਾ ਨੂੰ ਫੈਲਾਉਣ ਦਾ ਜ਼ਿੰਮੇਵਾਰ ਹੈ, ਉਹ ਚੀਨ ਹੈ। ਟਰੰਪ ਨੇ ਕਿਹਾ ਕਿ ਵਾਇਰਸ ਦੇ ਸ਼ੁਰੂਆਤੀ ਦਿਨਾਂ ‘ਚ ਚੀਨ ਨੇ ਆਪਣੀਆਂ ਘਰੇਲੂ ਉਡਾਣਾਂ ‘ਤੇ ਤਾਂ ਪਾਬੰਦੀ ਲਗਾ ਦਿੱਤੀ ਜਦਕਿ ਚੀਨ ਤੋਂ ਦੁਨੀਆ ਭਰ ਦੇ ਲਈ ਉਡਾਣਾਂ ਜਾਰੀ ਰਹੀਆਂ ਜਿਸ ਦੀ ਵਜ੍ਹਾ ਨਾਲ ਇਹ ਵਾਇਰਸ ਪੂਰੀ ਦੁਨੀਆ ‘ਚ ਫੈਲ ਗਿਆ।

ਉਨ੍ਹਾਂ ਕਿਹਾ ਕਿ ਚੀਨੀ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਜੋ ਚੀਨ ਦੇ ਕੰਟਰੋਲ ‘ਚ ਹੈ, ਇਨਾਂ ਦੋਹਾਂ ਨੇ ਮਿਲ ਕੇ ਇਹ ਝੂਠ ਫੈਲਾਇਆ ਕਿ ਕੋਰੋਨਾ ਇਨਸਾਨ ਤੋਂ ਇਨਸਾਨ ਤੱਕ ਇਸ ਦੇ ਪ੍ਰਸਾਰ ਦਾ ਕੋਈ ਸਬੂਤ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਚੀਨ ਨੂੰ ਉਸ ਦੀਆਂ ਇਨ੍ਹਾਂ ਹਰਕਤਾਂ ਕਰਕੇ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ।

Share this Article
Leave a comment