ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਨੀਸ਼ਾ ਸਿੰਘ ਨੂੰ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਵਿੱਚ ਅਮਰੀਕਾ ਦੀ ਅਗਲੀ ਰਾਜਦੂਤ ਨਿਯੁਕਤ ਕੀਤਾ ਹੈ।
ਦੱਸ ਦਈਏ ਕਿ ਮਨੀਸ਼ਾ ਸਿੰਘ ਉੱਚ ਭਾਰਤੀ – ਅਮਰੀਕੀ ਡਿਪਲੋਮੈਟ ਹਨ। ਮਨੀਸ਼ਾ ਹਾਲੇ ਵਿਦੇਸ਼ੀ ਵਿਭਾਗ ਵਿੱਚ ਸਹਾਇਕ ਮੰਤਰੀ ਹਨ ਹਾਲੇ ਇਹ ਆਰਥਿਕ ਅਤੇ ਵਪਾਰਕ ਮਾਮਲੇ ਵੇਖਦੀ ਹਨ।
ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਯਾਨੀ ਓਈਸੀਡੀ ਦਾ ਹੈੱਡਕੁਆਰਟਰ ਫ਼ਰਾਂਸ ਦੇ ਪੈਰਿਸ ਵਿੱਚ ਹੈ ਇਸ ਵਿੱਚ 36 ਦੇਸ਼ ਸ਼ਾਮਲ ਹਨ। ਓਈਸੀਡੀ ਆਰਥਿਕ ਤਰੱਕੀ ਅਤੇ ਵਿਸ਼ਵ ਵਪਾਰ ਨੂੰ ਅੱਗੇ ਵਧਾਉਣ ਲਈ ਕੰਮ ਕਰਦਾ ਹੈ।
ਮਨੀਸ਼ਾ ਸਿੰਘ ਇਸ ਤੋਂ ਪਹਿਲਾਂ ਆਰਥਿਕ ਵਾਧੇ, ਊਰਜਾ ਅਤੇ ਵਾਤਾਵਰਣ ਅਤੇ ਵਿਦੇਸ਼ੀ ਵਿਭਾਗ ਦੇ ਆਰਥਿਕ ਬਿਊਰੋ, ਊਰਜਾ ਅਤੇ ਵਪਾਰਕ ਮਾਮਲਿਆਂ ਦੇ ਵਿਭਾਗ ਦੀ ਉਪ ਸਹਾਇਕ ਮੰਤਰੀ ਰਹਿ ਚੁੱਕੀ ਹਨ।
ਮਨੀਸ਼ਾ ਸਿੰਘ ਨੇ ਵਾਸ਼ਿੰਗਟਨ ਦੀ ਅਮੇਰੀਕਨ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਟ ਦੀ ਡਿਗਰੀ ਹਾਸਲ ਕੀਤੀ ਹੈ।