Breaking News

ਡਾ.ਦਲੀਪ ਕੌਰ ਟਿਵਾਣਾ ਹਸਪਤਾਲ ਦਾਖ਼ਲ

ਚੰਡੀਗੜ੍ਹ: ਪੰਜਾਬੀ ਸਾਹਿਤ ਦੀ ਉਘੀ ਨਾਵਲਕਾਰ ਦਲੀਪ ਕੌਰ ਟਿਵਾਣਾ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ ਹਨ। ਪਦਮਸ਼੍ਰੀ ਅਤੇ ਸਾਹਿਤ ਅਕਾਡਮੀ ਇਨਾਮਾਂ ਦੇ ਹਾਸਿਲ ਸ਼੍ਰੀਮਤੀ ਟਿਵਾਣਾ ਠੰਢ ਲੱਗਣ ਕਾਰਨ ਪਿਛਲੇ ਦਸ ਦਿਨਾਂ ਤੋਂ ਬਿਮਾਰ ਹਨ।

ਉਹਨਾਂ ਦੇ ਪਤੀ ਪ੍ਰੋ.ਭੁਪਿੰਦਰ ਸਿੰਘ ਨੇ ਦੱਸਿਆ ਕਿ ਦਲੀਪ ਕੌਰ ਟਿਵਾਣਾ ਦੇ ਬਿਮਾਰ ਹੋਣ ਦੀ ਖਬਰ ਸੋਸ਼ਲ ਮੀਡੀਆ ‘ਤੇ ਫੈਲਣ ਦੇ ਬਾਵਜੂਦ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ। ਉਹਨਾਂ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ ਕੀਤਾ ਗਿਆ।

ਡਾਕਟਰਾਂ ਦਾ ਕਹਿਣਾ ਸੀ ਕਿ ਉਹ ਫੇਫੜਿਆਂ ਦੀ ਜਕੜ ਤੋਂ ਪੀੜਤ ਸਨ। ਬਾਅਦ ਵਿੱਚ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋਣ ਤੇ ਨਬਜ਼ ਤੇਜ਼ ਹੋਣ ਕਾਰਨ ਉਹਨਾਂ ਨੂੰ ਮੁੜ ਹਸਪਤਾਲ ਦਾਖਿਲ ਕਰਵਾਉਣਾ ਪਿਆ। ਹੁਣ ਦਲੀਪ ਕੌਰ ਟਿਵਾਣਾ ਮੋਹਾਲੀ ਦੇ ਮੈਕਸ ਹਸਪਤਾਲ ਦੇ ਆਈਸੀਯੂ ਵਿੱਚ ਦਾਖਿਲ ਹਨ ਤੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।

Check Also

ਅੱਜ ਹਰ ਭਾਰਤੀ ਦੀ ਆਵਾਜ਼ – ‘ਮੋਦੀ ਹਟਾਓ, ਦੇਸ਼ ਬਚਾਓ’: ‘ਆਪ’

ਚੰਡੀਗੜ੍ਹ/ਜਲੰਧਰ: ਆਮ ਆਦਮੀ ਪਾਰਟੀ (ਆਪ) ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ …

Leave a Reply

Your email address will not be published. Required fields are marked *