ਅਮਰੀਕੀ ਅਦਾਲਤ ਨੇ H-1B ਵੀਜ਼ਾ ‘ਤੇ ਨਵੀਂ ਪਾਬੰਦੀਆਂ ਨੂੰ ਕੀਤਾ ਖਾਰਜ, ਭਾਰਤੀ ਪ੍ਰਵਾਸੀਆਂ ਨੂੰ ਰਾਹਤ

TeamGlobalPunjab
2 Min Read

ਵਾਸ਼ਿੰਗਟਨ: ਵੀਜ਼ਾ ਮਾਮਲੇ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਅਮਰੀਕੀ ਅਦਾਲਤ ਨੇ ਦੋ ਅਜਿਹੇ ਨਿਯਮਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਆਦੇਸ਼ ਦਿੱਤੇ ਹਨ ਜੋ ਹਰ ਸਾਲ ਪਰਵਾਸੀ ਮਜ਼ਦੂਰਾਂ ਲਈ ਜਾਰੀ ਹੋਣ ਵਾਲੇ ਵੀਜ਼ਾ ਦੀ ਗਿਣਤੀ ਨੂੰ ਘੱਟ ਕਰਨ ਸਬੰਧੀ ਸਨ। ਇਸ ਫੈਸਲੇ ਨਾਲ ਭਾਰਤੀ ਪਰਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।

ਪਿਛਲੇ ਸਾਲ ਕੋਰੋਨਾ ਵਾਇਰਸ ਨੇ ਜ਼ਿੰਦਗੀ ਦੀ ਰਫਤਾਰ ਨੂੰ ਹੌਲੀ ਕਰਨ ਦੇ ਨਾਲ ਹੀ ਆਰਥਿਕ ਪ੍ਰਣਾਲੀ ਨੂੰ ਵੀ ਲਪੇਟ ਵਿੱਚ ਲਿਆ ਹੈ। ਇਸ ਦੇ ਚਲਦਿਆਂ ਅਮਰੀਕੀ ਸਰਕਾਰ ਨੇ ਪਿਛਲੇ ਅਕਤੂਬਰ ਵਿੱਚ ਪਰਵਾਸੀ ਕਾਮਿਆਂ ਦੇ ਦੇਸ਼ ‘ਚ ਦਾਖਲ ਹੋਣ ਨੂੰ ਲੈ ਕਿ ਨਵੇਂ ਨਿਯਮ ਲਾਗੂ ਕਰ ਦਿੱਤੇ ਸਨ। ਇਸ ਦੇ ਤਹਿਤ ਦੂਜੇ ਦੇਸ਼ਾਂ ਤੋਂ ਰੁਜ਼ਗਾਰ ਲਈ ਅਮਰੀਕਾ ਆਉਣ ਵਾਲੇ ਲੋਕਾਂ ਦੀ ਗਿਣਤੀ ਸੀਮਤ ਕੀਤੀ ਗਈ ਨਾਲ ਹੀ ਇਨ੍ਹਾਂ ਨੂੰ ਮਿਲਣ ਵਾਲੀਆਂ ਤਨਖਾਹਾਂ ਵਿਚ ਵੀ ਕਟੌਤੀ ਦਾ ਆਦੇਸ਼ ਦਿੱਤਾ ਗਿਆ ਸੀ।

ਟਰੰਪ ਸਰਕਾਰ ਨੇ ਅਕਤੂਬਰ ਮਹੀਨੇ ਵਿਚ ਪਰਵਾਸੀਆਂ ਦੇ ਐਚ1ਬੀ ਵੀਜ਼ਾ ‘ਤੇ ਰੋਕ ਦੇ ਨਵੇਂ ਨਿਯਮ ਬਣਾਏ ਸਨ। ਇਹ ਨਿਯਮ ਕੰਪਨੀਆਂ ਵੱਲੋਂ ਪਰਵਾਸੀ ਕਾਮਿਆਂ ਨੂੰ ਤਨਖਾਹ ਦਿੱਤੇ ਜਾਣ ਦੀ ਲੋੜ ਅਤੇ ਉਨ੍ਹਾਂ ਦੀ ਗਿਣਤੀ ਨਿਰਧਾਰਿਤ ਕਰਨ ਸਬੰਧੀ ਸਨ। ਇਸ ਮਾਮਲੇ ਵਿੱਚ ਸਰਕਾਰ ਦੀ ਦਲੀਲ ਸੀ ਕਿ ਕੋਰੋਨਾ ਵਾਇਰਸ ਨਾਲ ਦੇਸ਼ ਵਿੱਚ ਰੁਜ਼ਗਾਰ ਘੱਟ ਹੋਏ ਹਨ ਇਸ ਲਈ ਬਾਹਰ ਤੋਂ ਆਉਣ ਵਾਲਿਆਂ ਤੇ ਕਾਬੂ ਪਾਉਣਾ ਜ਼ਰੂਰੀ ਹੈ।

Share this Article
Leave a comment