ਓਟਵਾ: ਨਾਟੋ ਯੂਰੋਪ ‘ਚ ਬਹੁਤ ਸਾਰੇ ਦੇਸ਼ਾ ਨੂੰ ਸ਼ਾਮਿਲ ਕਰਨ ਵਾਲੀ ਪੂਰੀ ਤਰਾਂ ਦੀ ਜੰਗ ਨਹੀਂ ਦੇਖਣਾ ਚਾਹੁੰਦਾ। ਜਿਸ ਕਾਰਨ ਨਾਟੋ ਨੇ ਯੂਕਰੇਨ ਦੇ ਨੋ ਫਲਾਈ ਜ਼ੋਨ ਨੂੰ ਰੱਦ ਕਰ ਦਿੱਤਾ ਹੈ, ਜਿਸ ਦਾ ਬਚਾਅ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਹਿੰਦੇ ਵੀ ਕੀਤਾ ਹੈ ਕਿ ਇਸ ਦੇ ਭਿਆਨਕ ਨਤੀਜੇ ਨਿਕਲਣਗੇ।
ਟਰੂਡੋ ਨੇ ਕਿਹਾ ਕਿ ਜਿਸ ਚੀਜ਼ ਤੋਂ ਅਸੀ ਹੁਣ ਤੱਕ ਪਰਹੇਜ਼ ਕੀਤਾ ਹੈ ਤੇ ਇਸ ਤੋਂ ਬਚਣ ਦੀ ਜ਼ਰੂਰਤ ਜਾਰੀ ਰਹੇਗੀ। ਟਰੂਡੋ ਨੇ ਕਿਹਾ ਕਿ ਕੈਨੇਡਾ ਪੁਤਿਨ ‘ਤੇ ਸਜ਼ਾ ਦੇਣ ਵਾਲੇ ਨਤੀਜੇ ਥੋਪਣੇ ਜਾਰੀ ਰਖੇਗਾ, .ਜਦੋਂ ਤੱਕ ਉਹ ਤੇ ਰੂਸੀ ਲੋਕ ਇਹ ਸਮਝ ਨਹੀਂ ਲੈਂਦੇ ਕਿ ਵਲਾਦੀਮੀਰ ਪੁਤਿਨ ਨੇ ਹੁਣ ਕਿੰਨੀ ਭਿਆਨਕ ਗਲਤੀ ਕੀਤੀ ਹੈ। ਦੇਸ਼ ਵਿਚ ਨੋ ਫਲਾਈ ਜ਼ੋਨ ਨੂੰ ਲਾਗੂ ਕਰਨਾ ਇੰਨਾ ਸੌਖਾ ਨਹੀਂ ਹੈ ਜਿਨਾਂ ਰੂਸ ਨੂੰ ਇਹ ਦੱਸਣਾ ਕਿ ਇਸ ਦੀ ਹੁਣ ਹਵਾਈ ਖੇਤਰ ਵਿਚ ਇਜ਼ਾਜਤ ਨਹੀਂ ਹੈ। ਇਸਨੂੰ ਲਾਗੂ ਕਰਨ ਦੀ ਲੋੜ ਹੈ।
ਉੱਥੇ ਹੀ ਨਾਟੋ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਸੀਂ ਇਸ ਸੰਘਰਸ਼ ਦਾ ਹਿੱਸਾ ਨਹੀਂ ਹਾਂ ਤੇ ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਇਹ ਯੂਕਰੇਨ ਤੋਂ ਬਾਹਰ ਨਾਂ ਵਧੇ ਤੇ ਨਾਂ ਫੈਲੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਪੱਛਮੀ ਸ਼ਕਤੀਆਂ ਨੂੰ ਨੋ ਫਲਾਈ ਜ਼ੋਨ ਲਾਗੂ ਕਰਨ ਲਈ ਕਿਹਾ ਹੈ ਕਿਉਕਿ 9 ਦਿਨ ਪਹਿਲਾਂ ਮਾਸਕੋ ਦੇ ਹਮਲੇ ਦੀ ਸ਼ੁਰੂਆਤ ਹੋਈ ਸੀ ਜਿਸ ਨਾਲ ਰੂਸ ਨੇ ਸ਼ਹਿਰਾਂ ‘ਤੇ ਗੋਲੀਬਾਰੀ ਕੀਤੀ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.