ਕੈਲਗਰੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਸੰਕਟ ਨਾਲ ਪ੍ਰਭਾਵਿਤ ਵਿਦਿਆਰਥੀਆਂ ਲਈ 9 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੰਡ ਉਨ੍ਹਾਂ ਲਈ ਹੈ ਜੋ ਕਿ ਐਮਰਜੈਂਸੀ ਫ਼ੰਡ ਲੈਣ ਦੇ ਯੋਗ ਨਹੀ ਸਨ। ਉਨ੍ਹਾਂ ਕਿਹਾ ਕਿ ਨਵਾਂ ਐਲਾਨ ਕੀਤਾ ਫ਼ੰਡ ਮਈ ਤੋ ਅਗਸਤ ਤੱਕ ਪ੍ਰਤੀ ਮਹੀਨਾ 1250 ਡਾਲਰ ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀ ਕਿਸੇ ਤੇ ਨਿਰਭਰ ਜਾਂ ਅਪਾਹਜ ਹਨ ਉਹ ਇਹ ਰਕਮ 1750 ਡਾਲਰ ਲੈ ਸਕਣਗੇ।
ਟਰੂਡੋ ਨੇ ਕਿਹਾ ਕਿ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ 1250 ਡਾਲਰ ਮਹੀਨਾਵਾਰੀ ਦਿੱਤੇ ਜਾਣਗੇ ਤੇ ਇਹ ਲਾਭ ਅਗਸਤ ਤੱਕ ਦਿੱਤਾ ਜਾਵੇਗਾ।
ਟਰੂਡੋ ਨੇ ਇਹ ਵੀ ਕਿਹਾ ਕਿ ਆਪਣੀਆਂ ਕਮਿਊਨਿਟੀਜ਼ ਵਿੱਚ ਵਾਲੰਟੀਅਰ ਵਜੋਂ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇਣ ਲਈ ਵੀ ਜਲਦ ਹੀ 1000 ਡਾਲਰ ਤੋਂ 5000 ਡਾਲਰ ਦੀ ਮਹੀਨਾਵਾਰ ਅਦਾਇਗੀ ਕੀਤੀ ਜਾਵੇਗੀ।