Covaxin ਦੀਆਂ 2.40 ਲੱਖ ਖੁਰਾਕਾਂ ਲੈ ਕੇ ਜਾ ਰਿਹਾ ਟਰੱਕ ਸੜਕ ਕੰਢੇ ਲਾਵਾਰਸ ਮਿਲਿਆ

TeamGlobalPunjab
1 Min Read

ਭੋਪਾਲ: ਇਸ ਵੇਲੇ ਦੇਸ਼ ਜਿੱਥੇ ਕੋਰੋਨਾ ਵੈਕਸੀਨ ਦੀ ਘਾਟ ਨਾਲ ਜੂਝ ਰਿਹਾ ਹੈ, ਉਥੇ ਹੀ ਦੂਜੇ ਪਾਸੇ ਵੈਕਸੀਨ ਟਰਾਂਸਪੋਰਟੇਸ਼ਨ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ‘ਚ ਸੜਕ ਕੰਢੇ ਕੋਵੈਕਸੀਨ ਦੀਆਂ ਖੁਰਾਕਾਂ ਨਾਲ ਭਰਿਆ ਟਰੱਕ ਲਾਵਾਰਸ ਹਾਲਤ ਵਿੱਚ ਮਿਲਿਆ ਹੈ। ਇਸ ਤੋਂ ਇਲਾਵਾ ਡਰਾਈਵਰ ਤੇ ਕੰਡਕਟਰ ਗਾਇਬ ਦੱਸੇ ਜਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕੀ ਟਰੱਕ ‘ਚ 8 ਕਰੋੜ ਰੁਪਏ ਦੀਆਂ 2.40 ਲੱਖ ਖੁਰਾਕਾਂ ਸਨ। ਵੈਕਸੀਨ ਦੀਆਂ ਖੁਰਾਕਾਂ ਨੂੰ ਹੈਦਰਾਬਾਦ ਤੋਂ ਕਰਨਾਲ ਭੇਜਿਆ ਜਾ ਰਿਹਾ ਸੀ। ਇਸ ਟਰੱਕ ਦਾ ਇੰਜਣ ਚਾਲੂ ਸੀ ਜਿਸ ਕਾਰਨ ਉਸ ਦਾ ਫਰਿੱਜ ਕੰਮ ਕਰ ਰਿਹਾ ਸੀ।

ਅਸਲ ‘ਚ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਸੜਕ ਕੰਢੇ ਲਾਵਾਰਸ ਖੜ੍ਹਾ ਹੈ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਗੱਡੀ ਦੇ ਕਾਗਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਗੁਰੂਗ੍ਰਾਮ ਦੀ ਟੀਸੀਆਈ ਕੋਲਡ ਚੇਨ ਸਲਿਊਸ਼ਨ ਕੰਪਨੀ ਦਾ ਕੰਟੇਨਰ ਹੈ ਤੇ ਇਹ ਕੋਵੈਕਸੀਨ ਦੀ ਖੁਰਾਕਾਂ ਹੈਦਰਾਬਾਦ ਤੋਂ ਕਰਨਾਲ ਲੈ ਕੇ ਜਾ ਰਿਹਾ ਸੀ। ਇਸ ਤੋਂ ਇਲਾਵਾ ਪੁਲੀਸ ਨੂੰ ਡਰਾਈਵਰ ਤੇ ਕੰਡਕਟਰ ਦੇ ਮੋਬਾਇਲ ਫੋਨ 15 ਕਿਲੋਮੀਟਰ ਦੀ ਦੂਰੀ ‘ਤੇ ਝਾੜੀਆਂ ‘ਚ ਮਿਲੇ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment