ਕੈਨੇਡਾ-ਅਮਰੀਕਾ ਸਰਹੱਦ ਤੇ ਮਿਲੀਆਂ ਭਾਰਤੀ ਮੂਲ ਦੇ ਪਰਿਵਾਰ ਦੀਆਂ ਮ੍ਰਿਤਕ ਦੇਹਾਂ ਦੀ ਅਧਿਕਾਰਤ ਤੌਰ ‘ਤੇ ਹੋਈ ਪਛਾਣ

TeamGlobalPunjab
2 Min Read

ਟੋਰਾਂਟੋ: ਐਮਰਸਨ ਮੈਨ ਤੋਂ ਪਿਛਲੇ ਹਫਤੇ ਆਰਸੀਐਮਪੀ ਨੂੰ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਯੂਐਸ ਸਰਹੱਦ ਤੋਂ ਮਹਿਜ ਕੁਝ ਹੀ ਦੂਰ ਇੱਕ ਛੋਟੇ ਬੱਚੇ, ਇੱਕ ਟੀਨਏਜਰ ਸਣੇ 4 ਲੋਕਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਸਨ। ਜਿਨਾਂ ਦੀ ਅਧਿਕਾਰਤ ਤੌਰ ‘ਤੇ ਪਛਾਣ ਹੋ ਚੁੱਕੀ ਹੈ।

ਜਿਨ੍ਹਾਂ ਵਿੱਚ 39 ਸਾਲਾ ਜਗਦੀਸ਼ ਬਲਦੇਵ ਭਾਈ ਪਟੇਲ, 37 ਸਾਲਾਂ ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ, 11 ਸਾਲਾ ਧੀ ਵਿਹਾਂਗੀ ਤੇ ਤਿੰਨ ਸਾਲਾਂ ਦੇ ਮਾਸੂਮ ਧਾਰਮਿਕ ਜਗਦੀਸ਼ ਕੁਮਾਰ ਪਟੇਲ ਸ਼ਾਮਲ ਸੀ। ਇਹ ਚਾਰੋਂ ਭਾਰਤੀ ਨਾਗਰਿਕ ਸਨ ਜਿਸ ਦੀ ਪੁਸ਼ਟੀ ਓਟਵਾ ‘ਚ ਭਾਰਤੀ ਹਾਈ ਕਮਿਸ਼ਨ ਵਲੋਂ ਕੀਤੀ ਗਈ ਹੈ।

ਮ੍ਰਿਤਕਾਂ ਦੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੈਨੇਡੀਅਨ ਅਧਿਕਾਰੀਆਂ ਨੇ ਵੀ ਅਟੋਪਸੀ ਬਾਅਦ ਦੱਸਿਆ ਹੈ ਕਿ ਹਲਾਤਾਂ ਦੇ ਅਧਾਰ ‘ਤੇ ਪਰਿਵਾਰ ਦੀ ਮੌਤ ਠੰਢੇ ਮੌਸਮ ਦੀ ਲਪੇਟ ਚ ਆਉਣ ਕਾਰਨ ਹੋਈ ਹੈ।

- Advertisement -

19 ਜਨਵਰੀ ਨੂੰ ਜਿਸ ਰਾਤ ਚਾਰੋਂ ਜਣਿਆ ਦੀ ਮੌਤ ਹੋਈ ਉਸ ਰਾਤ ਤੇਜ਼ ਹਵਾਵਾਂ,ਬਰਫਬਾਰੀ ਤੇ ਬਰਫੀਲੇ ਤੂਫਾਨਾਂ ਵਰਗੀਆਂ ਸਥਿਤੀਆਂ ਨਾਲ ਤਾਪਮਾਨ ਮਾਈਨਸ 30 ਡਿਗਰੀ ਸੈਲਸੀਅਸ ਦੇ ਨੇੜ੍ਹੇ ਪਹੁੰਚ ਗਿਆ ਸੀ। ਆਰਸੀਐਮਪੀ ਨੇ ਕਿਹਾ ਕਿ ਹਾਲੇ ਵੀ ਗਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਰਿਵਾਰ ਐਮਰਸਨ ਤਕ ਪਹੁੰਚਿਆ ਕਿਵੇਂ।

ਆਰਸੀਐਮਪੀ ਦੇ ਅਪਰਾਧਿਕ ਆਪਰੇਸ਼ਨ ਅਫਸਰ ਰੌਬ ਹਿੱਲ ਨੇ ਕਿਹਾ ਕਿ ਚਾਰਾਂ ਨੂੰ ਸਰਹੱਦ ਦੇ ਕੈਨੇਡੀਅਨ ਵਾਲੇ ਪਾਸੇ ਕੋਈ ਵਾਹਨ ਨਹੀਂ ਮਿਲੇ। ਹਿੱਲ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਇਸਨੂੰ ਮਨੁਖੀ ਤਸਕਰੀ ਦਾ ਮਾਮਲਾ ਮੰਨਣ ਦੀ ਅਗਵਾਈ ਕੀਤੀ ਹੈ। ਆਰਸੀਐਮਪੀ ਫਿਲਹਾਲ ਹਰ ਪਹਿਲੂ ਤੋਂ ਮਾਮਲਾ ਦੇਖ ਰਹੀ ਹੈ।

Share this Article
Leave a comment