ਨਵੀਂ ‘ਸਿੱਟ’ ਦੇ ਜਾਂਚ ਸਮੇਂ ‘ਤੇੇ ਕੈਪਟਨ ਦੇ ਮੰਤਰੀ ਬਾਜਵਾ ਨੂੰ ਹੈ ਵੱਡਾ ਇਤਰਾਜ਼

TeamGlobalPunjab
2 Min Read

ਗੁਰਦਾਸਪੁਰ : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਨਵੀਂ ‘ਸਿੱਟ’ ਦੇ ਜਾਂਚ ਲਈ ਤੈਅ ਸਮੇਂ ‘ਤੇ ਇਤਰਾਜ਼ ਜ਼ਾਹਰ ਕੀਤਾ ਹੈ। ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਬਰਗਾੜੀ ਮਾਮਲੇ ਦੀ ਜਾਂਚ ਲਈ ਨਵੀਂ ਬਣਾਈ ਗਈ SIT ਨੂੰ ਜਿੱਥੇ ਚੰਗਾ ਫੈਸਲਾ ਦੱਸਿਆ ਉੱਥੇ ਹੀ ਉਹਨਾਂ SIT ਦੇ ਜਾਂਚ ਲਈ ਤੈਅ ਕੀਤੇ ਸਮੇਂ ‘ਤੇ ਸਵਾਲ ਵੀ ਚੁੱਕੇ ।

ਬਾਜਵਾ ਨੇ ਕਿਹਾ ਕਿ, ‘ਜੋ 6 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਹੈ ਉਹ ਸਹੀ ਫ਼ੈਸਲਾ ਨਹੀਂ ਹੈ,ਕਿਉਂਕਿ ਲੋਕਾਂ ਦਾ ਪਹਿਲਾਂ ਹੀ ਜਾਂਚ ਤੋਂ ਭਰੋਸਾ ਉੱਠ ਚੁਕਾ ਹੈ। ਇਸ ਲਈ ਇਸ SIT ਨੂੰ ਜਲਦ ਤੋਂ ਜਲਦ 1-2 ਮਹੀਨੇ ਅੰਦਰ ਜਾਂਚ ਪੂਰੀ ਕਰ ਕੇ ਆਪਣੀ ਰਿਪੋਰਟ ਸਰਕਾਰ ਨੂੰ ਦੇਣੀ ਚਾਹੀਦੀ ਹੈ।’

ਇਸਦੇ ਨਾਲ ਹੀ ਬਾਜਵਾ ਨੇ ਸੁਝਾਅ ਦਿੱਤਾ ਕਿ ਸਰਕਾਰ ਵੀ ਇਸ ਰਿਪੋਰਟ ਨੂੰ ਫਾਸਟ ਟਰੈਕ ਕੋਰਟ ‘ਚ ਲੈਕੇ ਜਾਵੇ ਤਾਂ ਜੋ ਕੋਈ ਵੀ ਦੋਸ਼ੀ ਹੈ ਤਾਂ ਉਸ ਖਿਲਾਫ ਕਰਵਾਈ ਕੀਤੀ ਜਾਵੇ ਅਤੇ ਉਸ ਨੂੰ ਸਜਾ ਮਿਲ ਸਕੇ |

 

- Advertisement -

ਕੋਵਿਡ ਨੂੰ ਲੈਕੇ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ‘ਚ ਹਾਲਾਤ ਚੰਗੇ ਨਹੀਂ ਹਨ ‌। ਪਹਿਲਾਂ ਇਹ ਵਾਇਰਸ ਪੰਜਾਬ ਦੇ ਸ਼ਹਿਰਾਂ ‘ਚ ਜਿਆਦਾ ਸੀ ਜਦਕਿ ਹੁਣ ਪਿੰਡਾਂ ‘ਚ ਇਸ ਬਿਮਾਰੀ ਦੇ ਮਰੀਜ਼ ਵੱਧ ਰਹੇ ਹਨ , ਜਿਹੜਾ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਆਪਣਾ ਕੰਮ ਤਨਦੇਹੀ ਨਾਲ ਕਰ ਰਹੇ ਹਨ ਲੇਕਿਨ ਲੋਕ ਸਹਿਯੋਗ ਨਹੀਂ ਦੇ ਰਹੇ, ਲੋਕ ਬਿਮਾਰੀ ਦੀ ਹਾਲਤ ਵਿਗੜਣ ਤੋਂ ਬਾਅਦ ਹੀ ਇਲਾਜ ਲਈ ਆ ਰਹੇ ਹਨ ਜਿਸ ਕਾਰਨ ਸਥਿਤੀ ਵਿਗੜ ਰਹੀ ਹੈ । ਮੰਤਰੀ ਨੇ ਲੋਕਾਂ ਨੂੰ ਖਾਸ ਕਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਬੰਦੀਆਂ ਦੀ ਪਾਲਣਾ ਕਰਨ, ਭੀੜਭਾੜ ਨਾ ਕਰਨ, ਮਾਸਕ ਪਹਿਨਣ ਅਤੇ ਬਿਨਾਂ ਜ਼ਰੂਰਤ ਘਰਾਂ ਤੋਂ ਬਾਹਰ ਨਾ ਆਉਣ, ਇਸੇ ਤਰੀਕੇ ਨਾਲ ਆਪਣਾ ਅਤੇ ਦੂਜਿਆਂ ਦਾ ਬਚਾਅ ਸੰਭਵ ਹੈ ।

(ਗੁਰਦਾਸਪੁਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ)

Share this Article
Leave a comment