ਤ੍ਰਿਪੋਲੀ : ਲੀਬੀਆ ਦੀ ਰਾਜਧਾਨੀ ਵਿੱਚ ਇੱਕ ਫੌਜੀ ਅਕੈਡਮੀ ‘ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਹਮਲਾ ਇੰਨਾ ਖਤਰਨਾਕ ਸੀ ਕਿ ਇਸ ਵਿੱਚ 28 ਲੋਕਾਂ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ।
ਰਿਪੋਰਟਾਂ ਮੁਤਾਬਿਕ ਇਸ ਦੀ ਪੁਸ਼ਟੀ ਉੱਥੋਂ ਦੀ ਸਰਕਾਰ ਦੇ ਸਿਹਤ ਮੰਤਰੀ ਨੇ ਕੀਤੀ ਹੈ।
ਰਿਪੋਰਟਾਂ ਮੁਤਾਬਿਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਖਲੀਫਾ ਹਫਤਾਰ ਲੀਬੀਅਨ ਨੈਸ਼ਨਲ ਆਰਮੀ ਦੇ ਕਹਿਣ ‘ਤੇ ਹੋਇਆ ਹੈ ਅਤੇ ਇਸ ਹਮਲੇ ਪਿੱਛੇ ਹਫਤਾਰ ਦਾ ਸਾਥ ਦੇਣ ਵਾਲੀਆਂ ਸੈਨਾਵਾਂ ਦਾ ਵੀ ਹੱਥ ਹੈ।
ਜਾਣਕਾਰੀ ਮੁਤਾਬਿਕ ਇਹ ਅਕੈਡਮੀ ਜੀਐਨਏ (Government of National Accord) ਦੇ ਅਧੀਨ ਆਉਂਦੀ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇੱਥੇ ਤਾਨਸ਼ਾਹ ਮੁਅੰਮਰ ਗੱਦਾਫੀ ਦੀ ਮੌਤ ਤੋਂ ਬਾਅਦ ਅਰਾਜਕਤਾ ਫੈਲੀ ਹੋਈ ਹੈ।
ਜੀਐਨਏ ਦੇ ਸਿਹਤ ਮੰਤਰੀ ਹਾਮਿਦ ਬਿਨ ਉਮਰ ਨੇ ਇੱਕ ਫੋਨ ਕਾਲ ਵਿੱਚ ਰੋਇਟਰਾਂ ਨੂੰ ਦੱਸਿਆ ਕਿ ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਗਿਣਤੀ ਅਜੇ ਵੱਧ ਰਹੀ ਹੈ।