ਭਾਰਤ ‘ਚ ਫਸੇ 200 ਪਾਕਿਸਤਾਨੀਆਂ ਦੀ ਅਟਾਰੀ-ਵਾਹਗਾ ਸਰਹੱਦ ਰਾਹੀਂ ਹੋਵੇਗੀ ਵਤਨ ਵਾਪਸੀ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਕਰਕੇ ਯਾਤਰਾ ‘ਤੇ ਲੱਗੀ ਰੋਕ ਕਾਰਨ ਭਾਰਤ ਵਿੱਚ ਵੱਡੀ ਗਿਣਤੀ ਅੰਦਰ ਪਾਕਿਸਤਾਨੀ ਨਾਗਰਿਕ ਫ਼ਸ ਗਏ ਸਨ। ਵਤਨ ਵਾਪਸੀ ਲਈ ਹੁਣ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤੇ 3 ਸਤੰਬਰ ਨੂੰ 200 ਦੇ ਲਗਭਗ ਪਾਕਿਸਤਾਨੀ ਨਾਗਰਿਕ ਆਪਣੇ ਘਰ ਵਾਪਸ ਜਾਣਗੇ।

ਇਹ ਸਾਰੇ ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਸਰਹੱਦ ਰਸਤਿਓਂ ਆਪਣੇ ਵਤਨ ਜਾਣਗੇ। ਇਹ ਰਸਤਾ ਵਿਸ਼ੇਸ਼ ਤੌਰ ‘ਤੇ ਪਾਕਿਸਤਾਨੀਆਂ ਦੀ ਵਾਪਸੀ ਲਈ ਖੋਲ੍ਹਿਆ ਜਾਵੇਗਾ। ਕੋਰੋਨਾ ਵਾਇਰਸ ਕਰਕੇ ਭਾਰਤ ਸਰਕਾਰ ਨੇ ਅਟਾਰੀ ਅਤੇ ਪਾਕਿਸਤਾਨ ਨੇ ਵਾਹਗਾ ਰਸਤੇ ਨੂੰ ਬੰਦ ਕਰ ਦਿੱਤਾ ਸੀ।

ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਨਾਗਰਿਕ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਵਿੱਚ ਫਸੇ ਹੋਏ ਹਨ। ਇਨ੍ਹਾਂ ਨਾਗਰਿਕਾਂ ਨੇ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਨਾਲ ਸੰਪਰਕ ਕੀਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨ ਹਾਈ ਕਮਿਸ਼ਨ ਨੇ ਭਾਰਤ ਸਰਕਾਰ ਦੇ ਨਾਲ ਗੱਲਬਾਤ ਜ਼ਰੀਏ 200 ਦੇ ਕਰੀਬ ਫਸੇ ਹੋਏ ਪਾਕਿਸਤਾਨੀਆਂ ਨੂੰ ਵਾਪਸ ਜਾਣ ਦੇ ਲਈ ਅਨੁਮਤੀ ਲਈ ਹੈ।

Share this Article
Leave a comment