ਅੰਮ੍ਰਿਤਸਰ ‘ਚ ਆਖਿਰਕਾਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਮਿਲਿਆ ਪ‍ਲਾਜ਼ਮਾ ਡੋਨਰ

TeamGlobalPunjab
1 Min Read

ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸ‍ਪਤਾਲ ‘ਚ ਬੁੱਧਵਾਰ ਨੂੰ ਕੋਰੋਨਾ ਮਰੀਜ਼ਾਂ ਦਾ ਪਲਾਜ਼ਮਾ ਥੈਰੇਪੀ ਨਾਲ ਇਲਾਜ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਲੰਬੇ ਇੰਤਜ਼ਾਰ ਤੋਂ ਬਾਅਦ ਪ‍ਲਾਜ਼ਮਾ ਡੋਨਰ ਮਿਲਣ ਤੋਂ ਬਾਅਦ ਹੋ ਸਕੀ। ਹਸ‍ਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਪ‍ਲਾਜ਼ਮਾ ਥੈਰੇਪੀ ਨਾਲ ਇਲਾਜ਼ ਦੀ ਆਗਿਆ ਪਹਿਲਾਂ ਹੀ ਮਿਲ ਚੁੱਕੀ ਸੀ, ਪਰ ਕੋਰੋਨਾ ਤੋਂ ਮੁਕ‍ਤ ਹੋਇਆ ਕੋਈ ਵਿਅਕਤੀ ਪ‍ਲਾਜ਼ਮਾ ਡੋਨੇਟ ਕਰਨ ਨੂੰ ਤਿਆਰ ਨਹੀਂ ਸੀ ਹੁਣ ਇੱਕ ਨੌਜਵਾਨ ਨੇ ਪ‍ਲਾਜ਼ਮਾ ਡੋਨੇਟ ਕੀਤਾ ਹੈ।

ਅੰਮ੍ਰਿਤਸਰ ਦੇ ਇੱਕ 27 ਸਾਲਾ ਨੌਜਵਾਨ ਨੇ ਪਲਾਜ਼ਮਾ ਡੋਨੇਟ ਕੀਤਾ ਹੈ। ਇਹ ਪਲਾਜ਼ਮਾ ਦੋ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੇ ਸਰੀਰ ਵਿੱਚ ਪਹੁੰਚਾਇਆ ਗਿਆ ਹੈ। ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਇਸ ਲਈ ਨੌਜਵਾਨ ਦੀ ਸਰਾਹਨਾ ਕੀਤੀ ਹੈ। ਡਾ.ਸੁਜਾਤਾ ਸ਼ਰਮਾ ਨੇ ਕਿਹਾ ਕਿ ਕੋਰੋਨਾ ਮੁਕਤ ਹੋ ਚੁੱਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਪਲਾਜ਼ਮਾ ਡੋਨੇਟ ਕਰਨ ਤਾਂ ਕਿ ਇਸ ਨਾਲ ਕੋਰੋਨਾ ਸੰਕਰਮਿਤ ਮਰੀਜ਼ਾਂ ਨੂੰ ਬਚਾਇਆ ਜਾ ਸਕੇ।

Share this Article
Leave a comment