ਟ੍ਰਾਂਸਪੋਰਟ ਮਿਨਿਸਟਰ ਜੈਨੇਵੀਵ ਗਿਲਬੌ ਦੀ ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ, ਗਲਤੀ ਹੋਣ ‘ਤੇ ਮੰਗੀ ਮੁਆਫੀ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ‘ਚ ਸਾਰੇ ਨਿਯਮ ਸਭ ਲਈ ਬਰਾਬਰ ਹਨ।ਭਾਂਵੇ ਅਮੀਰ ਹੋਵੇ,ਗਰੀਬ ਹੋਵੇ ,ਆਮ ਵਿਅਕਤੀ ਜਾਂ ਫਿਰ ਕੋਈ ਪੋਲੀਟਿਕਲ ਵਿਅਕਤੀ ਕਿਉਂ ਨਾ ਹੋਵੇ, ਸਾਰਿਆਂ ਲਈ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਹੁਣ ਕਿਊਬੈਕ ਦੀ ਟ੍ਰਾਂਸਪੋਰਟ ਮਿਨਿਸਟਰ ਜੈਨੇਵੀਵ ਗਿਲਬੌ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਜਿਸ ‘ਚ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ।  ਬਗ਼ੈਰ ਸੀਟ ਬੈਲਟ ਲਗਾਏ ਗੱਡੀ ‘ਚ ਸਫਰ ਕਰਦਿਆਂ ਦੀਆਂ ਆਪਣੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਮੰਗੀ ਹੈ।

ਦਸ ਦਈਏ ਕਿ   Journal de Montréal ‘ਚ ਪ੍ਰਕਾਸ਼ਿਤ ਹੋਈਆਂ ਤਸਵੀਰਾਂ, ਪਿਛਲੇ ਤਿੰਨ ਸਾਲਾਂ ਦੇ ਸਮੇਂ ‘ਚ ਲਈਆਂ ਗਈਆਂ ਸਨ। ਇਸ ‘ਚ ਜੈਨੇਵੀਵ ਦੀਆਂ ਡਰਾਈਵਿੰਗ ਸੀਟ ਅਤੇ ਪੈਸੰਜਰ ਸੀਟ ਦੋਵਾਂ ‘ਤੇ ਬਿਨਾਂ ਸੀਟ ਬੈਲਟ ਲਗਾਏ ਬੈਠੇ ਦੀਆਂ ਤਸਵੀਰਾਂ ਹਨ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ  ਜੈਨੇਵੀਵ, ਜੋ ਕਿ ਡਿਪਟੀ ਪ੍ਰੀਮੀਅਰ ਵੀ ਹਨ, ਨੇ ਆਪਣੀ ਭੁੱਲ ਲਈ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ ਅਤੇ ਉਨ੍ਹਾਂ ਵੱਲੋਂ ਸੀਟ ਬੈਲਟ ਨਾ ਲਗਾਉਣਾ ਇੱਕ ਅਪਵਾਦ ਸੀ, ਪਰ ਉਨ੍ਹਾਂ ਕਿਹਾ ਕਿ ਇਹ ਯਕੀਨਨ ਅਸਵੀਕਾਰਨਯੋਗ ਅਤੇ ਸੂਬਾਈ ਹਾਈਵੇਅ ਸੇਫ਼ਟੀ ਕੋਡ ਦੀ ਉਲੰਘਣਾ ਸੀ। ਜੈਨੇਵੀਵ ਨੇ ਕਿਹਾ, ਅਸੀਂ ਸਿਆਸਤਦਾਨ ਵੀ ਬਾਕੀ ਲੋਕਾਂ ਵਾਂਗ ਇਨਸਾਨ ਹੀ ਹਾਂ ਅਤੇ ਅਸੀਂ ਵੀ ਗ਼ਲਤੀਆਂ ਕਰਦੇ ਹਾਂ। ਇੱਕ ਇਨਸਾਨ ਦੇ ਤੌਰ ‘ਤੇ ਮੇਰੇ ਅੰਦਰ ਵੀ ਕਈ ਕਮੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment