ਇਟਲੀ ਵਿੱਚ ਪਟੜੀ ਤੋਂ ਉਤਰੀ ਰੇਲ; ਕਈ ਲੋਕਾਂ ਦੀ ਮੌਤ; ਦਰਜਨਾਂ ਜ਼ਖਮੀ

Global Team
2 Min Read

ਮਿਲਾਨ : ਇਟਲੀ ਦੇ ਮਿਲਾਨ ਸ਼ਹਿਰ ਵਿੱਚ ਇੱਕ ਟਰਾਮ (ਰੇਲ) ਪਟੜੀ ਤੋਂ ਉਤਰ ਗਈ ਅਤੇ ਨੇੜੇ ਦੀ ਇੱਕ ਦੁਕਾਨ ਦੀ ਖਿੜਕੀ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਲਗਭਗ 40 ਲੋਕ ਜ਼ਖਮੀ ਹੋਏ ਹਨ। ਸ਼ਹਿਰ ਦੇ ਮੇਅਰ ਗਿਊਸੇਪੇ ਸਾਲਾ ਨੇ ਘਟਨਾ ਵਾਲੀ ਥਾਂ ‘ਤੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਇੱਕ ਵਿਅਕਤੀ ਟਰਾਮ ਦੇ ਪਟੜੀ ਤੋਂ ਉਤਰਨ ਦੌਰਾਨ ਉਸ ਦੀ ਲਪੇਟ ਵਿੱਚ ਆ ਗਿਆ ਸੀ ਅਤੇ ਦੂਜਾ ਪੀੜਤ ਇੱਕ ਯਾਤਰੀ ਸੀ।

ਸਥਾਨਕ ਫਾਇਰ ਬ੍ਰਿਗੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰੇਲ ਪਟੜੀ ਤੋਂ ਉਤਰਨ ਤੋਂ ਬਾਅਦ ਸਿੱਧੀ ਇੱਕ ਦੁਕਾਨ ਵਿੱਚ ਜਾ ਵੜੀ। ਘਟਨਾ ਵਾਲੀ ਥਾਂ ‘ਤੇ ਭਾਜੜ ਮਚ ਗਈ ਅਤੇ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਦੌਰਾਨ ਸਥਾਨਕ ਐਮਰਜੈਂਸੀ ਸੇਵਾਵਾਂ ਅਨੁਸਾਰ ਮੌਕੇ ‘ਤੇ 13 ਐਂਬੂਲੈਂਸਾਂ ਭੇਜੀਆਂ ਗਈਆਂ। ਨਾਗਰਿਕ ਸੁਰੱਖਿਆ ਟੀਮਾਂ ਨੇ ਜ਼ਖਮੀਆਂ ਦੀ ਮਦਦ ਲਈ ਉੱਥੇ ਇੱਕ ਅਸਥਾਈ ਟੈਂਟ ਵੀ ਲਗਾਇਆ। ਚਸ਼ਮਦੀਦਾਂ ਅਨੁਸਾਰ, ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਸਨ।

ਮਿਲਾਨ ਟ੍ਰਾਂਸਪੋਰਟ ਕੰਪਨੀ ਏਟੀਐਮ (ATM) ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਟਰਾਮ ਸ਼ਹਿਰ ਵਿੱਚ ਚੱਲਣ ਵਾਲੇ ਨਵੇਂ ਮਾਡਲਾਂ ਵਿੱਚੋਂ ਇੱਕ ਸੀ। ਕੰਪਨੀ ਨੇ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਜਤਾਈ।vਏਟੀਐਮ ਨੇ ਕਿਹਾ ਕਿ ਉਹ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment