ਰੇਲਵੇ ਟਰੈਕ ਤੇ ਸੋ ਰਹੇ 16 ਮਜ਼ਦੂਰਾਂ ਨੂੰ ਮਾਲ ਗੱਡੀ ਨੇ ਕੁਚਲਿਆ

TeamGlobalPunjab
2 Min Read

ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਅੱਜ ਸਵੇਰੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਇੱਥੇ ਮਜ਼ਦੂਰ ਨੂੰ ਇੱਕ ਮਾਲ-ਗੱਡੀ ਨੇ ਕੁਚਲ ਦਿੱਤਾ, ਜਿਸ ਵਿੱਚ 16 ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ 2 ਹੋਰ ਮਜ਼ਦੂਰ ਜ਼ਖਮੀ ਦਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਸਵੇਰੇ 5 ਵਜੇ ਦੀ ਹੈ ਅਤੇ ਇਹ ਸਾਰੇ ਮਜ਼ਦੂਰ ਪਟੜੀ ‘ਤੇ ਸੋ ਰਹੇ ਸਨ।

ਮਿਲੀ ਜਾਣਕਾਰੀ ਦੇ ਮੁਤਾਬਕ ਕਰਮਾਡ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਲਨਾ ਤੋਂ ਭੁਸਾਵਲ ਵੱਲ ਪੈਦਲ ਜਾ ਰਹੇ ਮਜਦੂਰ ਮੱਧ ਪ੍ਰਦੇਸ਼ ਪਰਤ ਰਹੇ ਸਨ। ਇਹ ਪਦੂਰ ਰੇਲ ਪਟੜੀਆਂ ਦੇ ਕੰਡੇ ਚੱਲ ਰਹੇ ਸਨ।

ਔਰੰਗਾਬਾਦ ਦੀ ਘਟਨਾ ‘ਤੇ ਪੀਐਮ ਮੋਦੀ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ, ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਵਾਪਰੇ ਰੇਲ ਹਾਦਸੇ ਵਿੱਚ ਹੋਈਆਂ ਮੌਤਾਂ ‘ਤੇ ਬਹੁਤ ਦੁਖੀ ਹਾਂ। ਇਸ ਮਾਮਲੇ ਵਿੱਚ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਗੱਲ ਕੀਤੀ ਹੈ ਅਤੇ ਉਹ ਹਾਲਤ ਦੀ ਬਰੀਕੀ ਨਾਲ ਮਾਨੀਟਰਿੰਗ ਕਰ ਰਹੇ ਹਨ। ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

- Advertisement -

ਇਸ ਘਟਨਾ ‘ਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਟਵੀਟ ਕੀਤਾ ਹੈ।

Share this Article
Leave a comment