ਦੁਖਦ ਖਬਰ : ਅਹਿਮਦਾਬਾਦ ‘ਚ ਕੋਵਿਡ-19 ਹਸਪਤਾਲ ‘ਚ ਲੱਗੀ ਭਿਆਨਕ ਅੱਗ, 8 ਮਰੀਜ਼ਾਂ ਦੀ ਮੌਤ

TeamGlobalPunjab
1 Min Read

ਗਾਂਧੀ ਨਗਰ- ਗੁਜਰਾਤ ਦੇ ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ‘ਚ ਸਥਿਤ ਇਕ ਹਸਪਤਾਲ ‘ਚ ਭਿਆਨਕ ਅੱਗ ਲੱਗਣ ਦੀ ਦੁਖਦ ਖ਼ਬਰ ਮਿਲੀ ਹੈ ਜਿਸ ਦੀ ਲਪੇਟ ‘ਚ ਆਉਣ ਕਾਰਨ 8 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਹੋ ਗਈ। ਇਹ ਘਟਨਾ ਅੱਜ ਵੀਰਵਾਰ ਤੜਕਸਾਰ 3 ਵਜੇ ਵਾਪਰੀ। ਦੱਸ ਦਈਏ ਕਿ ਇਹ ਇਕ ਕੋਵਿਡ-19 ਹਸਪਤਾਲ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਗ ਹਸਪਤਾਲ ਦੀ ਚੌਥੀ ਮੰਜ਼ਿਲ ‘ਤੇ ਆਈਸੀਯੂ ਵਾਰਡ ‘ਚ ਲੱਗੀ ਸੀ। ਮ੍ਰਿਤਕਾਂ ‘ਚ ਪੰਜ ਪੁਰਸ਼ ਤੇ ਤਿੰਨ ਔਰਤ ਮਰੀਜ਼ ਹਨ ਜੋ ਹਸਪਤਾਲ ‘ਚ ਇਲਾਜ ਕਰਾ ਰਹੇ ਸਨ। ਹਸਪਤਾਲ ‘ਚ ਭਰਤੀ ਲਗਪਗ 40 ਹੋਰ ਰੋਗੀਆਂ ਨੂੰ ਅੱਗ ਤੋਂ ਬਾਅਦ ਸਿਵਿਕ ਬਾਡੀ ਦੁਆਰਾ ਸੰਚਾਲਿਤ ਐੱਸਵੀਪੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹਸਪਤਾਲ ਦੇ ਆਈਸੀਯੂ ਵਿਭਾਗ ‘ਚ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗੀ ਤੇ ਹੌਲੀ-ਹੌਲੀ ਅੱਗ ਫ਼ੈਲਦੀ ਚਲੀ ਗਈ।

ਗੁਜਰਾਤ ‘ਚ ਹੁਣ ਤੱਕ ਕੋਰੋਨਾ ਦੇ 66 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 2557 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਜਦ ਕਿ 48 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ।

Share this Article
Leave a comment