ਦਰਦਨਾਕ ਹਾਦਸਾ : ਚੀਨ ਦੇ ਗੁਈਝੂ ਸੂਬੇ ਦੀ ਝੀਲ ‘ਚ ਡਿੱਗੀ ਬੱਸ, 21 ਮੌਤਾਂ 15 ਜ਼ਖਮੀ

TeamGlobalPunjab
1 Min Read

ਬੀਜਿੰਗ : ਚੀਨ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਚੀਨ ਦੇ ਦੱਖਣ-ਪੱਛਮ ਦੇ ਗੁਈਝੂ ਸੂਬੇ ‘ਚ ਮੰਗਲਵਾਰ ਨੂੰ ਇੱਕ ਯਾਤਰੀ ਬੱਸ ਝੀਲ ‘ਚ ਡਿੱਗ ਗਈ, ਜਿਸ ਨਾਲ ਲਗਭਗ 21 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਚੀਨ ਦੀ ਅਧਿਕਾਰਤ ਮੀਡੀਆ ਏਜੰਸੀ ਸਿਨਹੂਆ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਮੀਡੀਆ ਅਨੁਸਾਰ ਮੰਗਲਵਾਰ ਦੁਪਿਹਰ ਅੰਸ਼ੁਨ ਸ਼ਹਿਰ ‘ਚ ਉਕਤ ਬੱਸ ਰੇਲਿੰਗ ਨਾਲ ਟਕਰਾ ਗਈ ਅਤੇ ਹੌਂਗਸ਼ਾਨ ਝੀਲ ‘ਚ ਜਾ ਡਿੱਗੀ।

ਮੀਡੀਆ ਰਿਪੋਰਟਾਂ ਅਨੁਸਾਰ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਨਾਲ ਹੀ ਬੱਸ ਨੂੰ ਵੀ ਝੀਲ ਤੋਂ ਕੱਢ ਲਿਆ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ ਹਨ। ਰਿਪੋਰਟਾਂ ਅਨੁਸਾਰ ਅਜੇ ਵੀ ਕਈ ਵਿਦਿਆਰਥੀ ਲਾਪਤਾ ਹਨ ਅਤੇ ਲਗਭਗ 36 ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ।

Share this Article
Leave a comment