ਲਾਡੋਵਾਲ ਟੋਲ ਪਲਾਜ਼ਾ ਜਾਮ, 10 ਮਿੰਟ ‘ਚ ਲੱਗੀਆਂ 2 ਕਿਲੋਮੀਟਰ ਲੰਬੀਆਂ ਲਾਈਨਾਂ

TeamGlobalPunjab
1 Min Read

ਲੁਧਿਆਣਾ: ਹਰਿਆਣਾ ਵਿੱਚ ਬੀਤੇ ਦਿਨੀ ਧਰਨੇ ਦੌਰਾਨ ਕਿਸਾਨਾਂ ‘ਤੇ ਕੀਤੀ ਗਈ ਪੁਲਿਸ ਕਾਰਵਾਈ ਖਿਲਾਫ਼ ਪੰਜਾਬ ਦੇ ਕਿਸਾਨ ਅੱਜ ਰੋਸ ਜਾਹਰ ਕਰ ਰਹੇ ਹਨ। ਪੂਰੇ ਪੰਜਾਬ ‘ਚ ਅੱਜ ਚੱਕਾ ਜਾਮ ਕੀਤਾ ਹੋਇਆ ਹੈ। ਜਿਸ ਤਹਿਤ ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ‘ਤੇ ਵੀ ਵੱਡੀ ਗਿਣਤੀ ‘ਚ ਕਿਸਾਨ ਪਹੁੰਚੇ ਹਨ।

ਕਿਸਾਨਾਂ ਵੱਲੋਂ ਦੁਪਹਿਰ 12 ਵਜੇ ਤੋਂ 2 ਵਜੇ ਤਕ ਲਾਡੋਵਾਲ ਟੋਲ ਪਲਾਜ਼ਾ ‘ਤੇ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਨੇ ਲੁਧਿਆਣਾਂ ਤੋਂ ਜਲੰਧਰ ਜਾਣ ਵਾਲੀ ਟਰੈਫਿਕ ਅਤੇ ਜਲੰਧਰ ਤੋਂ ਲੁਧਿਆਣਾ ਜਾਣ ਵਾਲੀ ਟਰੈਫਿਕ ਨੂੰ ਪੂਰੀ ਤਰ੍ਹਾ ਨਾਲ ਰੋਕ ਦਿੱਤਾ। ਜਿਸ ਦਾ ਨਤੀਜਾ ਇਹ ਰਿਹਾ ਹੈ ਕਿ ਟੋਲ ਪਲਾਜ਼ਾ ਦੇ ਦੋਵੇ ਪਾਸੇ 10 ਮਿੰਟਾਂ ‘ਚ 2-2 ਕਿਲੋਮੀਟਰ ਲੰਬੀਆਂ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share This Article
Leave a Comment