Home / ਓਪੀਨੀਅਨ / ਭਾਰਤੀ ਰਵਾਇਤੀ ਚਿਕਿਤਸਕ ਰੁੱਖ : ਨਿੰਮ ਅਤੇ ਸੁਹਾਂਜਾਣਾ

ਭਾਰਤੀ ਰਵਾਇਤੀ ਚਿਕਿਤਸਕ ਰੁੱਖ : ਨਿੰਮ ਅਤੇ ਸੁਹਾਂਜਾਣਾ

– ਅਸ਼ੋਕ ਕੁਮਾਰ ਧਾਕੜ – ਵਿਜੈ ਕੁਮਾਰ – ਅਨਿਲ ਸ਼ਰਮਾ

ਵਿਸ਼ਵ ਦੀ ਲਗਭਗ 80 ਫੀਸਦੀ ਆਬਾਦੀ ਸਿਰਫ ਉਨ੍ਹਾਂ ਦੀ ਤੰਦਰੁਸਤੀ ਲਈ ਪੌਦਿਆਂ ‘ਤੇ ਨਿਰਭਰ ਕਰਦੀ ਹੈ, ਅਤੇ ਦਵਾਈਆ ਦਾ ਲਗਭਗ 25 ਫੀਸਦੀ ਚਿਕਿਤਸਕ ਪੋਦਿਆਂ ਤੋਂ ਬਣਾਇਆ ਜਾਦਾਂ ਹੈ। ਪਿਛਲੇ ਕੁਝ ਦਹਾਕਿਆਂ ਨੇ ਰਸਾਇਣਕ ਕਾਂਤ੍ਰੀ ਵੇਖੀ ਹੈ, ਅਤੇ ਜਿਆਦਾਤਰ ਚੀਜਾਂ ਜਿਵੇ ਕਿ ਭੋਜਨ, ਖੇਤੀਬਾੜੀ ਅਤੇ ਵਾਤਾਵਰਣ ਰਸਾਇਣਾਂ ਨਾਲ ਭਰੇ ਹੋਏ ਹਨ, ਜਿਵੇ ਕਿ ਦਿਨੋ ਦਿਨ ਨਵੀਆਂ ਖੋਜਾਂ ਕੀਤੀਆ ਜਾ ਰਹੀਆਂ ਹਨ ਅਤੇ ਰਸਾਇਣ ਪੂਰਕ ਤੱਤ ਅਤੇ ਪੈਕਟ ਭੋਜਨਾਂ ਤੇ ਨਿਰਭਰਤਾ ਵਦ ਰਹੀ ਹੈ, ਰਸਾਇਣਾਂ ਦੇ ਮਾੜੇ ਪ੍ਰਭਾਵਾਂ ਦਾ ਪਰਦਾਫਾਸ਼ ਹੋ ਰਿਹਾ ਹੈ ਅਤੇ ਦਵਾਈਆਂ ਦੇ ਵਿਰੁੱਧ ਵਿਰੋਧ ਦਾ ਵਿਕਾਸ: ਇਸ ਤਰਾਂ, ਮਨੁੱਖੀ ਧਿਆਨ ਜੜੀ-ਬੂਟੀਆਂ ਦੇ ਪੋਦਿਆਂ, ਕੁਦਰਤੀ ਉਤਪਾਦਾਂ ਅਤੇ ਜੈਵਿਕ ਖੇਤੀ ਦੀ ਵਰਤੋਂ ਵੱਲ ਗਿਆ ਹੈ। ਜ਼ਹਿਰੀਲੇ ਕੀੜਿਆਂ ਤੋਂ ਛੁਟਕਾਰਾ ਪਾਉਣ ਲਈ ਫਸਲਾਂ, ਸ਼ਹਿਰੀ ਵਾਤਾਵਰਣ ਅਤੇ ਜਲ ਘਰਾਂ ਵਿਚ ਸਿੰਥੈਟਿਕ ਰਸਾਇਣਾਂ ਦੀ ਬਹੁਤ ਜਿਆਦਾ ਵਰਤੋਂ ਦੇ ਨਤੀਜੇ ਵਜੋਂ ਕੀਟਨਾਸ਼ਕਾ ਦੇ ਟਾਕਰੇ, ਮਨੁੱਖੀ ਸਿਹਤ ਪ੍ਰਤੀ ਜ਼ਹਿਰੀਲ਼ੇ ਪ੍ਰਭਾਵ ਅਤੇ ਵਾਤਾਵਰਣ ਪ੍ਰਦੂਸ਼ਣ ਦਾ ਵੱਧਣ ਦਾ ਜੋਖਮ ਵਧਿਆ ਹੈ। ਇਹ ਇੱਕ ਸਥਾਪਤ ਤੱਥ ਹੈ ਕਿ ਵਿਸ਼ਵ ਦੇ ਐਗਰੋ ਕੈਮੀਕਲ ਮਾਰਕੀਟ ਦਾ ਮੁੱਲ 31 ਤੋਂ 35 ਬਿਲੀਅਨ ਡਾਲਰ ਦੇ ਵਿਚਕਾਰ ਸੀ ਅਤੇ ਉਤਪਾਦਾਂ ਵਿੱਚ ਜੜ੍ਹੀ-ਬੂਟੀਆਂ ਦੀ ਮਾਤਰਾਂ 48 ਫੀਸਦੀ, ਇਸ ਤੋਂ ਬਾਅਦ ਕੀਟਨਾਸ਼ਕਾਂ (25 ਫੀਸਦੀ) ਅਤੇ ਉੱਲੀਮਾਰ (22 ਫੀਸਦੀ) ਸ਼ਾਮਲ ਸਨ। ਹੁਣ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕੁਦਰਤੀ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਨੂੰ ਨਿੰਯੰਤਰਣ ਕਰਨ ਲਈ ਪੌਦੇ ਦੇ ਤੱਤਾਂ ਜਾਂ ਜੜੀ-ਬੂਟੀਆਂ ਦੇ ਉਤਪਾਦਾਂ ਜਿਵੈ ਕਿ ਪੌਦੇ ਦਾ ਤੇਲ, ਪੌਦੇ ਦਾ ਰਸ ਆਦਿ ਵਰਤੋਂ ਕਰ ਰਹੀਆਂ ਹਨ।

ਨਿੰਮ ਦਾ ਕੀਟਨਾਸ਼ਕ ਅਤੇ ਚਿਕਿਤਸਕ ਵਿਸ਼ੇਸ਼ਤਾਵਾਂ ਲਈ ਵਿਆਪਕ ਅਧਿਆਨ ਕੀਤਾ ਗਿਆ ਹੈ। ਨਿੰਮ ਦੇ ਦੱਰਖਤ ਦੇ ਸਾਰੇ ਉਤਪਾਦਾਂ ਵਿਚੋਂ, ਬੀਜ ਤੇਲ ਸਭ ਤੋਂ ਵੱਧ ਵਪਾਰਕ ਤੌਰ ‘ਤੇ ਮੱਹਤਵਪੂਰਨ ਹੈ: ਕਿਉਕਿ ਇਸ ਨੂੰ ਕੀਟਨਸ਼ਕਾਂ ਤੋਂ ਲੈ ਕੇ ਦਵਾਈਆਂ ਤੱਕ ਵਰਤਿਆਂ ਜਾਦਾ ਹੈ। ਨਿੰਮ ਨੂੰ ਭਾਰਤੀ ਉਪ ਮਹਾਂਦੀਪ ਦਾ ਸਭ ਤੋਂ ਸਤਿਕਾਰਿਆ ਰੁੱਖ ਮੰਨਿਆ ਜਾਦਾਂ ਹੈ। ਫਾਰਸੀ ਸਾਹਿਤ ਵਿਚ ਇਸ ਨੂੰ “ਅਜਾਦ-ਏ-ਹਿੰਦ” ਜਿਸ ਦਾ ਅਰਥ ‘ਭਾਰਤ ਦਾ ਆਜ਼ਾਦ ਦਰੱਖਤ’ ਦੱਸਿਆ ਗਿਆ ਹੈ । ਇਸੇ ਤਰ੍ਹਾਂ, ਸੋਹਜਨਾ ਕੁਪੋਸ਼ਣ ਅਤੇ ਕਈ ਵਿਕਾਰਾਂ ਦੇ ਇਲਾਜ ਲਈ ਵਰਤਿਆ ਜਾਦਾਂ ਹੈ। ਸੋਹੰਜਨਾ ਦੇ ਪੱਤੇ ਅਤੇ ਫਲੀਆਂ ਏਸ਼ੀਆਈ ਦੇਸ਼ਾ ਵਿਚ ਮਨੁੱਖੀ ਅਤੇ ਜਾਨਵਰਾਂ ਦੇ ਪੋਸ਼ਣ ਲਈ ਵਰਤੇ ਜਾਦੇ ਹਨ। ਪ੍ਰਾਚੀਨ ਸ਼ਾਸਕਾ ਦੁਆਰਾ ਇਸ ਦੇ ਪੱਤੇ ਅਤੇ ਉਤਪਾਦਾਂ ਨੂੰ ਆਪਣੀ ਰੋਜਾਨਾ ਦੀ ਖੁਰਾਕ ਵਿਚ ਸਰੀਰਕ ਅਤੇ ਮਾਨਸਿਕ ਸਿਹਤ ਬਣਾਈ ਰੱਖਣ ਲਈ ਇਸਤੇਮਾਲ ਕੀਤਾ ਜਾਦਾਂ ਸੀ। ਇਸ ਦੇ ਪੱਤਿਆਂ ਅਤੇ ਫਲੀਆ ਵਿੱਚ ਵਿਆਪਕ ਤੌਰ ‘ਤੇ ਪਾਏ ਜਾਣ ਵਾਲੇ ਰਸਾਇਣਕ ਤੱਤਾਂ ਦਾ ਵਿਕਾਰ ਦਾ ਇਲਾਜ ਕਰਨ ਲਈ ਇਸਤੇਮਾਲ ਕੀਤਾ ਜਾਦਾਂ ਹੈ।

ਇੱਕ ਅੰਦਾਜ਼ੇ ਅਨੁਸਾਰ ਭਾਰਤ ਮੁਲਕ ਵਿੱਚ ਅਜੋਕੇ ਸਮੇਂ 13.8 ਮਿਲੀਅਨ ਨਿੰਮ ਦੇ ਰੁੱਖ ਹਨ ਜਿਨ੍ਹਾਂ ਤੋਂ 83,000 ਟਨ ਨਿੰਮ ਦਾ ਤੇਲ, 3.3 ਲੱਖ ਟਨ ਨਿੰਮ ਦੇ ਕੇਕ ਅਤੇ 4.13 ਲੱਖ ਟਨ ਨਿੰਮ ਦਾ ਬੀਜ ਤਿਆਰ ਕੀਤਾ ਜਾ ਸਕਦਾ ਹੈ। ਇੱਕ ਨਿੰਮ ਦੇ ਰੁੱਖ ਤੋਂ ਹਰ ਸਾਲ 37-50 ਕਿਲੋ ਨਿਮੋਲੀਆਂ ਪ੍ਰਾਪਤ ਹੁੰਦਾ ਹੈ। 40 ਕਿਲੋ ਫ਼ਲ ਵਿੱਚ 24 ਕਿਲੋ ਸੁੱਕਾ ਮਾਦਾ ਪ੍ਰਾਪਤ ਹੁੰਦਾ ਹੈ ਅਤੇ 11.52 ਕਿਲੋ ਗੁੱਦਾ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ 6 ਕਿਲੋ ਬੂਰਾ ਅਤੇ 1.1 ਕਿਲੋ ਬੀਜ ਦੀ ਛਿੱਲ ਪ੍ਰਾਪਤ ਹੁੰਦੀ ਹੈ। ਇੱਕ ਪੂਰੀ ਤਰ੍ਹਾਂ ਵਿਕਸਿਤ ਨਿੰਮ ਦਾ ਰੁੱਖ 10 ਮੀਟਰ ਦੇ ਘੇਰੇ ਤੱਕ ਫੈਲ ਸਕਦਾ ਹੈ। ਬਹੁਮੰਤਵੀ ਰੁੱਖ ਹੋਣ ਦੇ ਬਾਵਜੂਦ ਇਸ ਰੁੱਖ ਦੀ ਜਿਣਸ ਸੁਧਾਰ ਕਾਰਜਾਂ ਨੂੰ ਅਪਨਾਉਣ ਦੀ ਲੋੜ ਹੈ। ਕੁਝ ਸਮਾਂ ਪਹਿਲਾਂ ਖਾਦਾਂ ਵਿੱਚ ਨੀਮ ਲਿਪਤ ਯੂਰੀਆ ਦੀ ਵਰਤੋਂ ਅਰੰਭੀ ਗਈ। ਇਸ ਨਾਲ ਮਿੱਟੀ ਦੀ ਸਿਹਤ ਵਿੱਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਇਸ ਦੇ ਕਾਰਨ ਹੀ ਨਿੰਮ ਦੇ ਤੇਲ ਦੀ ਮੰਗ ਵੀ ਹੋਰ ਵਧੀ।

ਨਿੰਮ ਇੱਕ ਅਜਿਹਾ ਵਿਲੱਖਣ ਰੁੱਖ ਹੈ ਜਿਸ ਵਿੱਚ ਬਹੁਤਾਤ ਵਿੱਚ ਗੁਣਕਾਰੀ ਔਸ਼ਧੀਆਂ ਜਿਵੇਂ ਬੈਕਟੀਰੀਆ ਨੂੰ ਲੜਣ ਦੀ ਸ਼ਕਤੀ, ਉਲੀ ਨੂੰ ਲੜਣ ਦੀ ਸ਼ਕਤੀ, ਕੀੜੇ-ਮਕੌੜਿਆਂ ਨੂੰ ਭਜਾਉਣ ਆਦਿ ਵਿਸ਼ੇਸ਼ਤਾਈਆਂ ਨੂੰ ਆਰਥਿਕ ਪੱਧਰ ‘ਤੇ ਪੜਚੋਲ ਕਰਨ ਦੀ ਲੋੜ ਹੈ। ਮੁੱਢ ਕਦੀਮ ਤੋਂ ਹੀ ਅਨੇਕਾਂ ਬਿਮਾਰੀਆਂ ਦੇ ਇਲਾਜ ਵਿੱਚ ਨਿੰਮ ਦੀ ਵਰਤੋਂ ਕੀਤੀ ਜਾਂਦੀ ਸੀ। ਨਿੰਮ ਦੇ ਪੱਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ, ਸਾਜੋ ਸਮਾਨ ਦੇ ਪਦਾਰਥ ਤਿਆਰ ਕਰਨ ਵਿੱਚ ਵਰਤੇ ਜਾਂਦੇ ਹਨ ਜਦਕਿ ਫ਼ਲ ਅਤੇ ਬੀਜ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬੀਜਾਂ ਦੀ ਪਰਤ ਨੂੰ ਦੰਦਾਂ ਦੀ ਸਾਂਭ ਸੰਭਾਲ ਲਈ ਅਤਿਅੰਤ ਲਾਭਕਾਰੀ ਹੈ। ਨਿੰਮ ਦੀਆਂ ਜੜ੍ਹਾਂ ਦਵਾਈ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ਜਦਕਿ ਨਿੰਮ ਦੀ ਲੱਕੜ ਫਰਨੀਚਰ ਅਤੇ ਹੋਰ ਘਰੇਲੂ ਸਾਜੋ ਸਮਾਨ ਲਈ ਵਰਤੀ ਜਾਂਦੀ ਹੈ। ਨਿੰਮ ਦੇ ਬੀਜ ਤੋਂ ਬੀਜ ਕੇਕ ਅਤੇ ਦੇਸੀ ਖਾਦ ਵੀ ਤਿਆਰ ਕੀਤੀ ਜਾਂਦੀ ਹੈ। ਨਿੰਮ ਦੇ ਪੱਤੇ ਖੂਨ ਦੀ ਸਾਫ਼-ਸਫ਼ਾਈ ਲਈ ਅਤਿਅੰਤ ਮਹੱਤਵਪੂਰਨ ਗਿਣੇ ਗਏ ਹਨ। ਬਿਮਾਰ ਵਿਅਕਤੀ ਨੂੰ ਰੋਜ਼ ਸਵੇਰੇ 10-12 ਨਿੰਮ ਦੇ ਪੱਤੇ ਜਾਂ ਨਿੰਮ ਦਾ ਅੱਧਾ ਕੱਪ ਜੂਸ ਪੀ ਲੈਣਾ ਚਾਹੀਦਾ ਹੈ। ਇਸ ਦੀ ਤਿੰਨ ਮਹੀਨੇ ਕਾਲੀ ਮਿਰਚ ਨਾਲ ਵਰਤੋਂ ਕਰਕੇ ਸ਼ੱਕਰ ਰੋਗ ਤੇ ਕਾਬੂ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਨਿੰਮ ਦੇ ਪੱਤਿਆਂ ਦਾ ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਲੇਪ ਤਿਆਰ ਕੀਤਾ ਜਾ ਸਕਦਾ ਹੈ ਜੋ ਕਿ ਜਖਮਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ। ਤਾਜ਼ੇ ਨਿੰਮ ਦੇ ਪੱਤਿਆਂ ਨੂੰ ਲੇਪ ਬਣਾ ਕੇ ਕਿੱਲ ਮੁਹਾਸਿਆਂ ਤੇ ਲਾਇਆ ਜਾ ਸਕਦਾ ਹੈ। ਚਮੜੀ ਦੇ ਰੋਗਾਂ ਲਈ ਤਿੰਨ ਗ੍ਰਾਮ ਨਿੰਮ ਦੇ ਪੱਤੇ ਅਤੇ ਤਿੰਨ ਗ੍ਰਾਮ ਅਮਾਲਕੀ ਪਾਊਡਰ ਨੂੰ ਘਿਉ ਵਿੱਚ ਮਿਲਾ ਕੇ ਵਰਤਣਾ ਚਾਹੀਦਾ ਹੈ। ਸਿਰ ਵਿੱਚ ਲਗਾਤਾਰ ਨਿੰਮ ਦਾ ਤੇਲ ਝੱਸਣ ਨਾਲ ਜੂੰਆਂ ਅਤੇ ਸਿੱਕਰੀ ਦੀ ਸਮੱਸਿਆ ਕਦੇ ਨਹੀਂ ਹੁੰਦੀ। ਘਰਾਂ ਨੂੰ ਕੀਟਾਣੂ ਮੁਕਤ ਅਤੇ ਮੱਛਰਾਂ ਮੱਖੀਆਂ ਨੂੰ ਭਜਾਉਣ ਲਈ ਸੁੱਕੇ ਪੱਤਿਆਂ ਨੂੰ ਘਿਉ ਵਿੱਚ ਮਿਲਾ ਕੇ ਵਰਤਿਆ ਜਾ ਸਕਦਾ ਹੈ।

ਨਿੰਮ ਤੋਂ ਤਿਆਰ ਕੀਤੇ ਪਦਾਰਥ ਕਈ ਤਰ੍ਹਾਂ ਦੇ ਦੁਸ਼ਮਣ ਕੀੜਿਆਂ ਦੇ ਵਾਧੇ ਵਿੱਚ ਅੜਿੱਕਾ ਪਾਉਣ ਦੀ ਸਮਰਥਾ ਰੱਖਦੇ ਹਨ, ਪਰ ਹੁਣ ਤੱਕ ਇਸ ਤੋਂ ਬਹੁਤ ਘੱਟ ਪਦਾਰਥ ਤਿਆਰ ਕੀਤੇ ਗਏ ਹਨ। ਇਹ ਪਦਾਰਥ ਨਰਮੇ ਅਤੇ ਝੋਨੇ ਦੀ ਖੇਤੀ ਵਿੱਚ ਸਿਫ਼ਾਰਸ਼ ਕੀਤੇ ਗਏ ਹਨ। ਚਿੱਟੀ ਮੱਖੀ ਅਤੇ ਤਣਾ ਛੇਦਕ ਸੁੰਡੀ ਲਈ ਨਿੰਮ ਅਧਾਰਿਤ ਘੋਲ ਨਿੰਬੀਸਾਈਡ ਜਾਂ ਅਚੂਕ ਇੱਕ ਲਿਟਰ ਪ੍ਰਤੀ ਏਕੜ ਲਈ ਸਿਫ਼ਾਰਸ਼ ਕੀਤਾ ਗਿਆ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜੇ ਨਾਲ ਛਾਣ ਲਉ ਅਤੇ ਤਰਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਅ ਕਰੋ। ਇਹ ਬਿਮਾਰੀਆਂ ਨੂੰ ਕਾਬੂ ਕਰਨ ਲਈ ਕਾਫੀ ਲਾਭਕਾਰੀ ਸਿੱਧ ਹੁੰਦਾ ਹੈ। ਭਵਿੱਖ ਵਿੱਚ ਉਮੀਦ ਹੈ ਕਿ ਇਸ ਸੰਬੰਧੀ ਹੋਰ ਪਦਾਰਥ ਵੀ ਸਿਫ਼ਾਰਸ਼ ਕੀਤੇ ਜਾਣਗੇ ਅਤੇ ਇਸ ਗੁਣਕਾਰੀ ਰੁੱਖ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਏਗੀ।

ਸੁਹਾਂਜਣਾ ਮੂਲ ਰੂਪ ਵਿੱਚ ਭਾਰਤ ਵਿੱਚ ਪੈਦਾ ਹੋਈ ਅਤੇ ਹੁਣ ਆਪਣੀਆਂ ਵਿਸ਼ੇਸ਼ਤਾਈਆ ਕਾਰਨ ਪੂਰੇ ਵਿਸ਼ਵ ਵਿੱਚ ਉਗਾਈ ਜਾ ਰਹੀ ਹੈ। ਸੁਹਾਂਜਣਾ ਦੇ ਵਿੱਚ ਉਚ ਪੱਧਰ ਅਤੇ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਮਾਸ, ਦੁੱਧ ਦੇ ਬਰਾਬਰ ਹੁੰਦਾ ਹੈ। ਇਸ ਤੋਂ ਇਲਾਵਾ ਵਸਾ, ਰੇਸ਼ਾ, ਕਾਰਬੋਹਾਈਡੇਟ, ਵਿਟਾਮਿਨ ਅਤੇ ਜ਼ਰੂਰੀ ਐਮੀਨੋ ਐਸਿਡ ਮਾਸ ਦੁੱਧ ਦੇ ਬਰਾਬਰ ਪਾਏ ਜਾਂਦੇ ਹਨ। ਸੁਹਾਂਜਣਾ ਦੇ ਸੁੱਕੇ ਪੱਤਿਆਂ ਦੇ ਵਿੱਚ 40-45 ਫੀਸਦੀ ਕਾਰਬੋਹਾਈਡ੍ਰੇਟ, 25-30 ਫੀਸਦੀ ਸ਼ੁੱਧ ਪ੍ਰੋਟੀਨ ਅਤੇ 10-12 ਫੀਸਦੀ ਫਾਈਬਰ ਪਾਏ ਜਾਂਦੇ ਹਨ। ਮੋਟਾਪੇ ਦੀ ਹਾਲਤ ਦੇ ਵਿੱਚ ਘੱਟ ਲਿਪਿਡ ਤੱਤ ਹੋਣ ਕਾਰਨ ਇਸ ਨੂੰ ਅਤਿਅੰਤ ਗੁਣਕਾਰੀ ਸਮਝਿਆ ਜਾਂਦਾ ਹੈ। ਆਯੂਰਵੈਦਿਕ ਦਵਾਈਆਂ ਅਤੇ ਇਲਾਜ ਦੇ ਵਿੱਚ ਇਸ ਦੀ ਭਰਪੂਰ ਵਰਤੋਂ ਹੁੰਦੀ ਹੈ। ਕੀਤੀਆਂ ਗਈਆਂ ਵੱਖ-ਵੱਖ ਖੋਜਾਂ ਦੇ ਅਨੁਸਾਰ ਇਸ ਵਿੱਚ 14 ਵੱਡੇ ਖੁਰਾਕੀ ਤੱਤ ਅਤੇ 21 ਲਘੂ ਖੁਰਾਕੀ ਤੱਤ ਪਾਏ ਜਾਂਦੇ ਹਨ। ਇਸਦੇ ਪੱਤਿਆਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਮੈਗਨੀਸ਼ੀਅਮ, ਅਤੇ ਫਾਸਫੋਰਸ ਪਾਇਆ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਤੱਤ ਕੌਮਾਂਤਰੀ ਪੱਧਰ ਤੇ ਸਿਹਤ ਅਦਾਰੇ ਜਿਵੇਂ ਡਬਲਯੂ ਐਚ ਓ, ਯੂ ਐਨ ਓ ਵੱਲੋਂ ਛੋਟੇ ਬੱਚਿਆਂ ਲਈ ਨਿਰਧਾਰਤ ਤੱਤਾਂ ਤੋਂ ਵੀ ਵੱਧ ਹੁੰਦੇ ਹਨ। ਕੁਪੋਸ਼ਣ ਨੂੰ ਨਜਿੱਠਣ ਦੇ ਲਈ ਸੁਹਾਂਜਣਾ ਇੱਕ ਵੱਡਮੁੱਲਾ ਸਰੋਤ ਹੋ ਸਕਦਾ ਹੈ।

ਅਫ਼ਰੀਕਾ ਅਤੇ ਏਸ਼ੀਆ ਮਹਾਂਦੀਪ ਦੇ ਵਿੱਚ ਇਸ ਦੇ ਵੱਖ-ਵੱਖ ਭਾਗਾਂ ਨੂੰ ਦਵਾਈ ਦੇ ਤੌਰ ‘ਤੇ ਵਰਤਿਆ ਜਾਂਦਾ ਹੈ। ਪੱਤਿਆਂ ਦਾ ਰਸ ਉਚ ਰਕਤ ਦਾਬ ਨੂੰ ਕਾਬੂ ਕਰਨ ਵਿੱਚ ਸਹਾਇਕ ਹੁੰਦਾ ਹੈ ਅਤੇ ਅਚਬੀ ਦੀ ਸਥਿਤੀ ਵਿੱਚ ਬਹੁਤ ਲਾਭਦਾਇਕ ਗਿਣਿਆ ਗਿਆ ਹੈ। ਹੈਜ਼ੇ ਅਤੇ ਭਗੰਦਰ ਦੀ ਬਿਮਾਰੀ ਵਿੱਚ ਵੀ ਇਹ ਰਸ ਕਾਫ਼ੀ ਲਾਭਦਾਇਕ ਹੁੰਦਾ ਹੈ। ਪੱਤਿਆਂ ਦਾ ਗੁੱਦਾ ਜਲਨ ਅਤੇ ਧੱਫੜਾਂ ਲਈ ਚੰਗਾ ਹੁੰਦਾ ਹੈ। ਖੋਜਾਂ ਅਨੁਸਾਰ ਇਹ ਵੀ ਦੇਖਿਆ ਗਿਆ ਹੈ ਕਿ ਇਸ ਦੇ ਪੱਤੇ ਕੈਂਸਰ ਅਤੇ ਸ਼ੱਕਰ ਰੋਗ ਦਾ ਮੁਕਾਬਲਾ ਕਰਨ ਦੇ ਵੀ ਸਮਰੱਥ ਹਨ। ਸੁਹਾਂਜਣਾ ਦੇ ਫੁੱਲ ਮੁੱਢ ਤੋਂ ਹੀ ਅੱਖਾਂ ਦੇ ਟਾਨਿਕ ਵਜੋਂ ਵਰਤੇ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਖੰਘ, ਪਿੱਤੇ ਦੀ ਗਰਮੀ, ਸੋਜ਼ਸ ਦੇ ਵਿੱਚ ਵੀ ਇਹ ਲਾਭਕਾਰੀ ਹੁੰਦੇ ਹਨ। ਫੁੱਲਾਂ ਅਤੇ ਜੜ੍ਹਾਂ ਦੇ ਵਿੱਚ ਕੁਦਰਤੀ ਤੌਰ ਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਕਿ ਹੈਜ਼ੇ ਦੇ ਲਈ ਲਾਭਕਾਰੀ ਹੁੰਦੇ ਹਨ। ਫਲੀਆਂ ਅਤੇ ਬੀਜਾਂ ਦੀ ਵਰਤੋਂ ਮਾਸਪੇਸ਼ੀਆਂ ਦੇ ਦਰਦ ਅਤੇ ਜਖਮ ਨੂੰ ਚੰਗਾ ਕਰਨ ਦੇ ਇਲਾਜ ਲਈ ਵੀ ਕੀਤੀ ਜਾਦੀ ਹੈ। ਬੀਜ ਦੇ ਪਾਉੂਡਰ ਦੀ ਵਰਤੌਂ ਜਿਗਰ ਅਤੇ ਗੁਰਦੇ ਤੌ ਆਰਸੈਨਿਕ ਨੂੰ ਘਟਾਉਣ Âਲੀ ਕੀਤੀ ਜਾਦੀ ਹੈ । ਤਨਾਂ ਅਤੇ ਜੜਾਂ ਦੀ ਛਾਲ ਨੂੰ ਭੁੱਖ ਅਤੇ ਪਾਚਨ ਸ਼ਕਤੀ ਵਧਾਉਣ ਲਈ ਲਿਆ ਜਾਦਾਂ ਹੈ । ਇਸਦੇ ਗੂੰਧ ਦੇ ਤੇਲ ਨੂੰ ਤਿਲ ਦੇ ਤੇਲ ਨਾਲ ਮਿਲਾ ਕੇ, ਸਿਰਦਰਦ ਤੋ ਰਾਹਤ ਲਈ ਵਰਤਿਆਂ ਜਾਦਾਂ ਹੈ।

ਜੜ੍ਹਾਂ ਨੂੰ ਚੱਬਣ ਦੇ ਨਾਲ ਠੰਢ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਹੋਰ ਤਾਂ ਹੋਰ ਇਸ ਦੇ ਬੀਜਾਂ ਦਾ ਤੇਲ ਅਲਸਰ, ਕੰਨ ਦੀਆਂ ਬਿਮਾਰੀਆਂ, ਚਮੜੀ ਦੇ ਰੋਗਾਂ ਲਈ ਵੀ ਅਤਿ ਗੁਣਕਾਰੀ ਗਿਣਿਆ ਗਿਆ ਹੈ। ਹਾਲ ਹੀ ਵਿਚ, ਸੁਹਾਂਜਨਾ ਦੇ ਪੱਤੇ ਦੇ ਰੱਸ ਨੂੰ ਮੱਛੀ ਦੀ ਚਮੜੀ ਤੋ ਅੱਲਗ ਕੀਤੇ ਗਏ ਜੈਲੇਟਿਨ ਨਾਲ ਮਿਲਾਕੇ ਐਟੀਮਾਈਕ੍ਰਬਾਇਲ, ਐਟੀਆਕਸੀਡੇਟਿਵ ਅਤੇ ਬਾਇਡੀਗਰੇਡੇਬਲ ਪੈਕਿੰਗ ਸਮੱਗਰੀ ਦੇ ਉਤਪਾਦਨ ਲਈ ਵਰਤਆਿ ਗਿਆ ਹੈ। ਸੁਹਾਂਜਨਾ ਦੇ ਗੂੰਦ ਨੂੰ ਦਵਾਈਆਂ ਜਿਵੇ ਕਿ ਆਈਬੂਪ੍ਰੋਫਨ, ਮੈਲੋਕਸਿਕਮ ਅਤੇ ਫੇਲੋਡੀਪੀਨ ਦੇ ਉਤਪਾਦਨ ਲਈ ਵੀ ਵਰਤਿਆ ਜਾ ਸਕਦਾ ਹੈ ।

ਸੋ ਜੇ ਅਸੀਂ ਇਹ ਕਹੀਏ ਕਿ ਨਿੰਮ ਅਤੇ ਸੁਹਾਂਜਣਾ ਦਾ ਰੁੱਖ ਚਮਤਕਾਰੀ ਰੁੱਖ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ।

Check Also

ਘਰੇਲੂ ਬਗੀਚੀਆਂ ਬਾਰੇ ਮੁਕਾਬਲਾ ਕਰਾ ਕੇ ਪੋਸ਼ਣ ਸੰਬੰਧੀ ਸੁਨੇਹੇ ਨੂੰ ਪਸਾਰਿਆ

ਚੰਡੀਗੜ੍ਹ, (ਅਵਤਾਰ ਸਿੰਘ) :ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਸਤੰਬਰ ਮਹੀਨੇ ਨੂੰ ਰਾਸ਼ਟਰੀ ਪੋਸ਼ਣ …

Leave a Reply

Your email address will not be published. Required fields are marked *