ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਇਸ਼ਾਰਿਆਂ ‘ਤੇ ਚੱਲਦਿਆਂ ਦਿੱਲੀ ਦੀ ਪੁਲਿਸ ਨੇ ਇਕ ਵਾਰ ਫੇਰ ਕਿਸਾਨਾਂ ਨਾਲ ਧੋਖਾ ਕਰਦਿਆਂ ਉਨ੍ਹਾਂ ਨੂੰ ਤੈਅ ਸ਼ੁਦਾ ਰੂਟਾਂ ਉਪਰ ਰੋਕਾਂ ਲਗਾ ਕੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਇਸ ਕਾਰਨ ਸਥਿਤੀ ਕਾਫੀ ਤਣਾਅ ਪੂਰਨ ਬਣ ਗਈ। ਇਸ ਤੋਂ ਬਾਅਦ ਦਿੱਲੀ ਵਿੱਚ ਦਾਖਲ ਹੋ ਕੇ ਮਕਰਬਾ ਚੌਕ ਤੱਕ ਪੁੱਜੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸ ਕਾਰਨ ਉਥੇ ਹਾਲਾਤ ਤਣਾਅਪੂਰਨ ਬਣ ਗਏ ਹਨ। ਇਸ ਦੌਰਾਨ ਗਾਜ਼ੀਪੁਰ ਬਾਰਡਰ ਦੀ ਟ੍ਰੈਕਟਰ ਪਰੇਡ ਅਕਸ਼ਰਧਾਮ ਪੁੱਜੀ ਤੇ ਪੁਲੀਸ ਨੇ ਉਸ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਉਧਰ ਟਿਕਰੀ ਬਾਰਡਰ ਤੋਂ ਸ਼ੁਰੂ ਹੋਈ ਪਰੇਡ ਨੂੰ ਨਾਂਗਲੋਈ ਵਿੱਚ ਰੋਕ ਲਿਆ। ਇਸੇ ਤਰ੍ਹਾਂ ਕਰਨਾਲ ਬਾਈਪਾਸ ਉਪਰ ਵੀ ਇਸੇ ਤਰ੍ਹਾਂ ਕਿਸਾਨਾਂ ‘ਤੇ ਤਸ਼ੱਦਦ ਢਾਹਿਆ ਗਿਆ।