ਹਾਲੇ ਨਾ ਜਾਇਓ ਗੋਆ, ਜਾਣ ਤੋਂ ਪਹਿਲਾਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜ਼ਰੂਰੀ !

TeamGlobalPunjab
1 Min Read

ਪਣਜੀ : ਗੋਆ ਦੇ ਡਿਪਟੀ ਸੀ.ਐੱਮ. ਅਤੇ ਟੂਰਿਜ਼ਮ ਮੰਤਰੀ ਮਨੋਹਰ ਅਜਗਾਂਵਕਰ ਨੇ ਵੀਰਵਾਰ ਨੂੰ ਸੈਲਾਨੀਆਂ ਦੇ ਗੋਆ ਆਉਣ ਦੇ ਸਬੰਧ ਵਿੱਚ ਵੱਡਾ ਬਿਆਨ ਦਿੱਤਾ। ਅਜਗਾਂਵਕਰ ਨੇ ਕਿਹਾ ਕਿ ਸੈਰ-ਸਪਾਟੇ ਲਈ ਗੋਆ ਨੂੰ ਇਕ ਵਾਰ ਖੋਲ੍ਹਣਾ ਹੋਵੇਗਾ ਪਰ ਸਿਰਫ਼ ਉਨ੍ਹਾਂ ਲਈ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ। ਉਨਾਂ ਦੇ ਕਹਿਣ ਤੋਂ ਭਾਵ ਸੀ ਕਿ ਜੇਕਰ ਕਿਸੇ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਤਾਂ ਉਹ ਗੋਆ ਘੁੰਮਣ ਨਹੀਂ ਆ ਸਕਣਗੇ। ਗੋਆ ਆਉਣ ਲਈ ਕੋਵਿਡ ਵੈਕਸੀਨੇਸ਼ਨ ਦਾ ਮੁਕੰਮਲ ਹੋਣਾ ਜ਼ਰੂਰੀ ਹੈ।

ਟੂਰਿਜ਼ਮ ਮੰਤਰੀ ਨੇ ਕਿਹਾ ਮੇਰਾ ਵਿਅਕਤੀਗਤ ਵਿਚਾਰ ਹੈ ਕਿ ਇਕ ਵਾਰ ਜਦੋਂ ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਪੂਰੀਆਂ ਹੋ ਜਾਣਗੀਆਂ ਉਦੋਂ ਲੋਕਾਂ ਨੂੰ ਇਥੇ ਦਾਖ਼ਲ ਹੋਣ ਦੀ ਇਜ਼ਾਜਤ ਦਿੱਤੀ ਜਾਵੇਗੀ। ਅਸੀਂ ਗੋਆ ਨਾਲ ਸੈਲਾਨੀਆਂ ਨੂੰ ਵੀ ਸੁਰੱਖਿਅਤ ਰੱਖਣਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਇਸ ਮਾਮਲੇ ‘ਚ ਕੀਤੇ ਗਏ ਫੈਸਲਿਆਂ ਮੁਤਾਬਕ ਹੀ ਮੰਤਰਾਲਾ ਕੰਮ ਕਰੇਗਾ।

 

- Advertisement -
ਅੱਜ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਸੰਕ੍ਰਮਿਤਾਂ ਦਾ ਅੰਕੜਾ ਇਕ ਲੱਖ ਤੋਂ ਘੱਟ ਦਰਜ ਹੋਇਆ ਹੈ ਪਰ ਮੌਤਾਂ ਦਾ ਅੰਕੜਾ 6 ਹਜ਼ਾਰ ਤੋਂ ਜ਼ਿਆਦਾ ਹੈ। ਇਸ ਮੁਤਾਬਕ ਪਿਛਲੇ 24 ਘੰਟਿਆਂ ‘ਚ 94,052 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 6148 ਸੰਕ੍ਰਮਿਤਾਂ ਦੀ ਮੌਤ ਹੋ ਗਈ ਹੈ।

Share this Article
Leave a comment