ਸਾਲ 2019 ਦੇ ਛੇ ਮਹੀਨੇ ਲੰਘ ਚੁੱਕੇ ਹਨ ਤੇ ਇਸੇ ਦੇ ਦੌਰਾਨ ਸਾਲ ਦੀ ਸ਼ੁਰੂਆਤ ‘ਚ ਹੀ ਦੁਨੀਆ ਇੱਕ ਸੂਰਜ ਗ੍ਰਹਿਣ ਵੇਖ ਚੁੱਕੀ ਹੈ। 5-6 ਜਨਵਰੀ ਨੂੰ ਵਿਖੇ ਉਸ ਸੂਰਜ ਗ੍ਰਹਿਣ ਦਾ ਨਜ਼ਾਰਾ ਪੂਰਬੀ ਏਸ਼ੀਆ ਤੇ ਪੈਸਿਫਿਕ ਖੇਤਰ ਦੇ ਦੇਸ਼ਾਂ ‘ਚ ਵੇਖਿਆ ਗਿਆ ਸੀ। ਹੁਣ ਸਾਲ ਦਾ ਦੂਜਾ ਸੂਰਜ ਗ੍ਰਹਿਣ ਮੰਗਲਵਾਰ 2 ਜੁਲਾਈ ਨੂੰ ਹੋਣ ਜਾ ਰਿਹਾ ਹੈ। ਇਸ ਵਾਰ ਦੇ ਸੂਰਜ ਗ੍ਰਹਿਣ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ਪੂਰਨ ਸੂਰਜ ਗ੍ਰਹਿਣ ਹੋਣ ਜਾ ਰਿਹਾ ਹੈ, ਯਾਨੀ ਦਿਨ ਵਿੱਚ ਹੀ ਰਾਤ ਵਰਗਾ ਨਜ਼ਾਰਾ ਵੇਖਣ ਨੂੰ ਮਿਲੇਗਾ।
ਦੁਨੀਆ ਭਰ ਦੇ ਲੋਕਾਂ ਨੇ ਇਸ ਅਨੋਖੀ ਖਗੋਲੀ ਘਟਨਾ ਦਾ ਗਵਾਹ ਬਨਣ ਲਈ ਤਿਆਰੀਆਂ ਕਰ ਲਈਆਂ ਹਨ। ਭਾਰਤੀ ਸਮੇਂ ਅਨੁਸਾਰ ਸੂਰਜ ਗ੍ਰਹਿਣ ਮੰਗਲਵਾਰ ਰਾਤ 2 ਜੁਲਾਈ ਨੂੰ 10:25 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਪੂਰੇ 4 ਮਿੰਟ, 33 ਸਕਿੰਟ ਤੱਕ ਪੂਰਨ ਸੂਰਜ ਗ੍ਰਹਿਣ ਰਹੇਗਾ। ਹਾਲਾਂਕਿ, ਅਗਸਤ 2017 ਵਿੱਚ ਹੋਏ ਪਿਛਲੇ ਪੂਰਨ ਸੂਰਜ ਗ੍ਰਹਿਣ ਦੇ ਮੁਕਾਬਲੇ ਇਸ ਸੂਰਜ ਗ੍ਰਹਿਣ ਦਾ ਪੂਰਾ ਸਮਾਂ ਲਗਭਗ ਦੁੱਗਣਾ ਹੋਵੇਗਾ। ਉਸ ਸਮੇਂ ਪੂਰਨ ਸੂਰਜ ਗ੍ਰਹਿਣ ਸਿਰਫ 2 ਮਿੰਟ 40 ਸਕਿੰਟ ਤੱਕ ਚੱਲਿਆ ਸੀ।
ਕਿੱਥੇ – ਕਿੱਥੇ ਵਿਖੇਗਾ ਸੂਰਜ ਗ੍ਰਹਿਣ
ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਇਸ ਪੂਰਨ ਸੂਰਜ ਗ੍ਰਿਹਣ ਦੀ ਲਾਈਵ ਸਟਰੀਮਿੰਗ ਕਰੇਗੀ। ਇਸ ਤੋਂ ਇਲਾਵਾ ਏਜੰਸੀ ਵੱਲੋਂ ਤਸਵੀਰਾਂ ਵੀ ਜਾਰੀ ਕੀਤੀਆਂ ਜਾਣਗੀਆਂ। ਕੁੱਲ 161 ਮਿੰਟ ਯਾਨੀ 2 ਘੰਟੇ 41 ਮਿੰਟ ਤੱਕ ਇਹ ਸੂਰਜ ਗ੍ਰਹਿਣ ਚੱਲੇਗਾ। ਇਹ ਸੂਰਜ ਗ੍ਰਹਿਣ ਚਿਲੀ, ਅਰਜੇਂਟੀਨਾ ਤੇ ਦੱਖਣ ਪੈਸਿਫਿਕ ਖੇਤਰ ‘ਚ ਲਗਭਗ 6000 ਮੀਲ ਤੱਕ ਦਿਖੇਗਾ ਪਰ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਤੇ ਨੇਪਾਲ ਵਰਗੇ ਏਸ਼ੀਆਈ ਦੇਸ਼ਾਂ ‘ਚ ਇਸ ਸੂਰਜ ਗ੍ਰਹਿਣ ਨੂੰ ਨਹੀਂ ਵੇਖਿਆ ਜਾ ਸਕੇਗਾ।
Total Solar Eclipse 2019: ਕੱਲ ਦਿਨ ‘ਚ ਹੀ ਛਾ ਜਾਵੇਗਾ ਹਨੇਰਾ, ਦਿਖੇਗਾ ਪੂਰਨ ਸੂਰਜ ਗ੍ਰਹਿਣ ਦਾ ਅਨੌਖਾ ਨਜ਼ਾਰਾ !

Leave a Comment
Leave a Comment