ਟੋਰਾਂਟੋ : ਮਹਿਲਾ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਬਜ਼ੁਰਗ ਜੋੜੇ ਨੂੰ ਠੱਗਿਆ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਇਕ ਮਹਿਲਾ ਨੇ ਜਾਅਲੀ ਪੁਲਿਸ ਮੁਲਾਜ਼ਮ ਬਣ ਕੇ ਬਜ਼ੁਰਗ ਜੋੜੇ ਨੂੰ ਠੱਗ ਲਿਆ। ਉਸ ਮਹਿਲਾ ਨੇ ਬਜ਼ੁਰਗ ਜੋੜੇ ਨੂੰ ਕਿਹਾ ਕਿ ਪੁਲਿਸ ਵੱਲੋਂ ਅਪਰਾਧੀਆਂ ਨੂੰ ਫੜਨ ਲਈ ਇੱਕ ਪਲਾਨ ਬਣਾਇਆ ਗਿਆ ਹੈ ਜਿਸ ਨੂੰ ਦੇਖਦੇ ਹੋਏ ਤੁਸੀ ਇਕ ਬੈਗ ਵਿਚ ਨਕਦੀ ਅਤੇ ਗਹਿਣੇ ਪਾ ਕੇ ਆਪਣੇ ਘਰ ਦੇ ਬਾਹਰ ਰੱਖ ਦਿਉ। ਜਦੋਂ ਅਪਰਾਧੀ ਆਉਣਗੇ ਤਾਂ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ ਤੇ ਤੁਹਾਡੇ ਸਮਾਨ ਤੁਹਾਨੂੰ ਸਹੀ ਸਲਾਮਤ ਵਾਪਸ ਮਿਲ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਜੋੜਾ ਪੋਲੈਂਡ ਨਾਲ ਸਬੰਧਤ ਹੈ ਤੇ ਪੁਲਿਸ ਅਫ਼ਸਰ ਬਣੀ ਮਹਿਲਾ ਨੇ ਵੀ ਉਨ੍ਹਾਂ ਦੋਵਾਂ ਨਾਲ ਪੌਲਿਸ਼ ਭਾਸ਼ਾ ਵਿਚ ਗੱਲਬਾਤ ਕੀਤੀ। ਪੁਲਿਸ ਮੁਲਾਜ਼ਮ ਬਣੀ ਮਹਿਲਾ ਨੇ ਦੋਵਾਂ ਨੂੰ ਤਸੱਲੀ ਦਿਤੀ ਕਿ ਅਪਰਾਧੀਆਂ ਦੇ ਫੜੇ ਜਾਣ ‘ਤੇ ਤੁਹਾਡਾ ਕੀਮਤੀ ਸਮਾਨ ਵਾਪਸ ਕਰ ਦਿਤਾ ਜਾਵੇਗਾ।

ਬਜ਼ੁਰਗ ਪਤੀ-ਪਤਨੀ ਨੇ ਪੁਲਿਸ ਦੀ ਸਹਾਇਤਾ ਕਰਨ ਲਈ ਨਕਦੀ ਅਤੇ ਗਹਿਣਿਆਂ ਵਾਲੇ ਬੈਗ ਨੂੰ ਘਰ ਦੇ ਬਾਹਰ ਰੱਖ ਦਿਤਾ ਜੋ ਕੁਝ ਸਮੇਂ ਬਾਅਦ ਉੱਥੋਂ ਗਾਇਬ ਹੋ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਠੱਗ ਰੌਨਸੇਸ਼ਵੈਲਜ਼ ਐਵੇਨਿਊ ਇਲਾਕੇ ‘ਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਸ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤਾ ਦਿੱਤਿਆਂ। ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਟੋਰਾਂਟੋ ਪੁਲਿਸ ਕਦੇ ਵੀ ਕਿਸੇ ਆਮ ਸ਼ਹਿਰੀ ਲੋਕਾਂ ਨੂੰ ਫੋਨ ਨਹੀਂ ਕਰਦੀ ਅਤੇ ਨਾ ਹੀ ਕਿਸੇ ਨੂੰ ਫੜ੍ਹਨ ਲਈ ਕੀਮਤੀ ਚੀਜ਼ਾਂ ਦੀ ਮੰਗ ਕਰਦੀ ਹੈ। ਠੱਗੀ ਦੇ ਇਸ ਮਾਮਲੇ ਨਾਲ ਸਬੰਧਤ ਕਿਸੇ ਸ਼ੱਕੀ ਬਾਰੇ ਫ਼ਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

- Advertisement -

Share this Article
Leave a comment