ਮਾਇਰਨ ਡਿਮਕਿਊ ਹੋਣਗੇ ਟੋਰਾਂਟੋ ਦੇ ਨਵੇਂ ਪੁਲਿਸ ਮੁਖੀ

Global Team
2 Min Read

ਟੋਰਾਂਟੋ: ਟੋਰਾਂਟੋ ਪੁਲਿਸ ਨੂੰ ਜਲਦ ਹੀ ਨਵਾਂ ਪੁਲਿਸ ਮੁਖੀ ਮਿਲਣ ਜਾ ਰਿਹਾ ਹੈ। ਟੋਰਾਂਟੋ ਪੁਲਿਸ ਬੋਰਡ ਵੱਲੋਂ 32 ਸਾਲ ਦੇ ਲੰਮੇ ਤਜਰਬੇ ਵਾਲੇ ਮਾਇਰਨ ਡਿਮਕਿਊ ਨੂੰ ਅਗਲਾ ਪੁਲਿਸ ਮੁਖੀ ਚੁਣਿਆ ਗਿਆ ਹੈ।


ਉਹ ਜੇਮਜ਼ ਰਾਮੇਰ ਦੀ ਥਾਂ ਲੈਣਗੇ ਜੋ ਇਸ ਸਾਲ ਦੇ ਅਖੀਰ ਤੱਕ ਸੇਵਾ ਮੁਕਤ ਹੋ ਰਹੇ ਹਨ। ਅਗਸਤ 2020 ਵਿਚ ਮਾਰਕ ਸੌਂਡਰਜ਼ ਦੇ ਅਸਤੀਫ਼ੇ ਤੋਂ ਬਾਅਦ ਜੇਮਜ਼ ਰਾਮੇਰ ਪੁਲਿਸ ਮੁਖੀ ਦਾ ਫ਼ਰਜ਼ ਨਿਭਾਅ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਸਪੈਸ਼ਲਾਈਜ਼ਡ ਆਪ੍ਰੇਸ਼ਨਜ਼ ਕਾਮਨ ਦੇ ਡਿਪਟੀ ਚੀਫ਼ ਸਨ।

ਟੋਰਾਂਟੋ ਪੁਲਿਸ ਬੋਰਡ ਨੇ ਇੱਕ ਬਿਆਨ ਜਾਰੀ ਕਰਕੇ ਮਾਇਰਨ ਡਿਮਕਿਊ ਨੂੰ ਪੁਲਿਸ ਮੁਖੀ ਐਲਾਨਿਆ ਹੈ। ਬੋਰਡ ਨੇ ਕਿਹਾ ਡਿਮਕਿਊ ਹਮੇਸ਼ਾ ਆਪਣੇ ਪੇਸ਼ੇ ਪ੍ਰਤੀ ਸਮਰਪਿਤ ਰਹੇ ਹਨ ਅਤੇ ਉਨ੍ਹਾਂ ਨੇ ਹਰ ਡਿਊਟੀ ਬਹੁਤ ਹੀ ਤਨਦੇਹੀ ਨਾਲ ਨਿਭਾਈ।


ਬੋਰਡ ਦੇ ਮੁਖੀ ਜਿਮ ਹਾਰਟ ਨੇ ਕਿਹਾ ਕਿ ਮਾਇਰਨ ਇੱਕ ਦੂਰ ਅੰਦੇਸ਼ ਅਫ਼ਸਰ ਹਨ ਜੋ ਸਾਡੀ ਅਗਵਾਈ ਕਰਨਗੇ। ਉਹ ਹਮੇਸ਼ਾ ਕਮਿਊਨਿਟੀ ਦੀ ਸੁਰੱਖਿਆ ਪ੍ਰਤੀ ਵਚਨਬੱਧ ਰਹੇ ਹਨ। ਕੌਮਾਂਤਰੀ ਪੁਲਿਸਿੰਗ ਵਿਚ ਡੈਮਕਿਊ ਦੀ ਮੁਹਾਰਤ ਤੋਂ ਹਰ ਕੋਈ ਪ੍ਰਭਾਵਤ ਹੈ ਅਤੇ ਬੰਦੂਕ ਹਿੰਸਾ ਜਾਂ ਗੈਂਗਵਾਰ ਵਰਗੀਆਂ ਵਾਰਦਾਤਾਂ ਨਾਲ ਨਜਿੱਠਣ ਵਿਚ ਉਹ ਪੂਰੀ ਤਰ੍ਹਾਂ ਨਿਪੁੰਨ ਹਨ।

Share This Article
Leave a Comment