ਟੋਰਾਂਟੋ ਪੁਲਿਸ ਵੱਲੋਂ ਚਾਰ ਕਿਡਨੈਪਰ ਗ੍ਰਿਫਤਾਰ, ਪੰਜਵੇਂ ਦੋਸ਼ੀ ਦੀ ਭਾਲ ਜਾਰੀ

TeamGlobalPunjab
1 Min Read

ਟੋਰਾਂਟੋ : ਟੋਰਾਂਟੋ ਪੁਲਿਸ ਨੇ ਇੱਕ ਕਿਡਨੈਪਿੰਗ ਮਾਮਲੇ ‘ਚ ਚਾਰ ਕਿਡਨੈਪਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਇੱਕ 14 ਸਾਲ ਦੇ ਲੜਕੇ ਨੂੰ ਸਕੂਲ ਜਾਣ ਸਮੇਂ ਕਿਡਨੈਪ ਕਰਨ ਵਾਲੇ ਚਾਰ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੰਜਵੇਂ ਦੋਸ਼ੀ ਦੀ ਫ਼ੋਟੋ ਜਾਰੀ ਕੀਤੀ ਗਈ ਹੈ ਜਿਸਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

ਟੋਰਾਂਟੋ ਪੁਲਿਸ ਨੇ ਗ੍ਰਿਫਤਾਰ ਕੀਤੇ ਮਸ਼ਕੂਕਾਂ ਵਿਰੁੱਧ 30 ਚਾਰਜ ਲਗਾਏ ਹਨ ਜਿਸ ਵਿੱਚ ਕਿਡਨੈਪਿੰਗ ਅਤੇ ਡੱਰਗ ਦਾ ਮਾਮਲਾ ਸ਼ਾਮਲ ਹੈ। ਕਿਉਕਿ ਪੁਲਿਸ ਵੱਲੋਂ ਇਨ੍ਹਾਂ ਕੋਲੋਂ 1 ਕਿਲੋਗ੍ਰਾਮ ਕੋਕੀਨ, 70 ਪੌਂਡ ਮੈਰੀਅੁਾਨਾ ਅਤੇ 1 ਲੱਖ 30 ਹਜ਼ਾਰ ਡਾਲਰ ਕੈਸ਼ ਬਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਚਾਰਾਂ ਦੋਸ਼ੀ ਮਿਸੀਸਾਗਾ, ਬਰੈਂਪਟਨ ਅਤੇ ਟੋਰਾਂਟੋ ਨਾਲ ਸਬੰਧਤ ਹਨ।

ਪੁਲਿਸ ਨੇ ਇਨ੍ਹਾਂ ਚਾਰਾਂ ਦੋਸ਼ੀਆਂ ਦੀ ਪਛਾਣ ਹਮਦ ਸ਼ਾਹਨਵਾਜ (30), ਲਿਬਨ ਹੁਸੈਨ (25), ਸਮੀਰ ਅਬੇਦਕਗਦਿਰ (38)  ਅਤੇ ਸਕਾਟ ਮੈਕਮੈਨਸ (30) ਦੇ ਰੂਪ ‘ਚ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸੁਲੈਮਾਨ ਨਸੀਮੀ (29) ਪੰਜਵੇਂ ਦੋਸ਼ੀ ਦੀ ਭਾਲ ਜਾਰੀ ਹੈ।

Share this Article
Leave a comment