ਕੈਨੇਡਾ ‘ਚ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਉਣ ਵਾਲਾ ਸਿਰਫਿਰਾ ਗ੍ਰਿਫਤਾਰ

Global Team
2 Min Read

ਟੋਰਾਂਟੋ: ਕੈਨੇਡੀਅਨ ਪੁਲਿਸ ਨੇ ਇੱਕ ਸਿਰਫਿਰੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਖਾਸ ਤੌਰ ‘ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦੇ ਚੈਂਡਲਰ ਮਾਰਸ਼ਲ ‘ਤੇ ਦਰਜਨ ਤੋਂ ਵੱਧ ਕੇਸ ਹਨ। ਉਸ ਨੇ ਇੱਕ ਮੁਸਲਿਮ ਟੈਕਸੀ ਡਰਾਈਵਰ ਅਤੇ ਇੱਕ ਹਿਜਾਬੀ ਔਰਤ ਨਾਲ ਬਦਸਲੂਕੀ ਕੀਤੀ ਸੀ। ਉਸ ‘ਤੇ ਟੋਰਾਂਟੋ ਦੀ ਇਕ ਮਸਜਿਦ ‘ਚ ਨਮਾਜ਼ ਪੜ੍ਹਨ ਵਾਲਿਆਂ ‘ਤੇ ਪੱਥਰਾਂ ਅਤੇ ਬਾਈਕ ਚੇਨਾਂ ਨਾਲ ਹਮਲਾ ਕਰਨ ਦਾ ਵੀ ਦੋਸ਼ ਹੈ। ਇਸ ਤੋਂ ਇਲਾਵਾ ਉਸ ਵਲੋਂ ਨਮਾਜ਼ੀਆਂ ਲਈ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ।

ਮਸਜਿਦ ਦੇ ਬਾਹਰ ਲੋਕਾਂ ‘ਤੇ ਹੋਏ ਹਮਲੇ ਤੋਂ ਬਾਅਦ ਜਾਰੀ ਬਿਆਨ ‘ਚ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮ ਨੇ ਘਟਨਾ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। NCCM ਦੇ ਅਨੁਸਾਰ, ਸਵੇਰ ਦੀ ਨਮਾਜ਼ ਦੌਰਾਨ, ਟੋਰਾਂਟੋ ਇਸਲਾਮਿਕ ਸੈਂਟਰ ‘ਤੇ ਇੱਕ ਵਿਅਕਤੀ ਵਲੋਂ ਹਮਲਾ ਕੀਤਾ ਗਿਆ ਸੀ ਜਿਸ ਨੇ ਖੁਦ ਨੂੰ ਇਜ਼ਰਾਈਲੀ ਦੱਸਿਆ ਹੈ। ਉਸ ਨੇ ਸੋਚ ਸਮਝ ਕੇ ਮੁਸਲਮਾਨਾਂ ‘ਤੇ ਹਮਲਾ ਕੀਤਾ, ਇਸ ਤੋਂ ਇਲਾਵਾ ਉਸ ਨੇ ਮਸਜਿਦ ਦੀ ਇਮਾਰਤ ‘ਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ।

ਮਾਰਸ਼ਲ ਨੇ ਬੁੱਧਵਾਰ ਨੂੰ ਫਰੰਟ ਅਤੇ ਯੋਂਗ ਖੇਤਰ ‘ਚ ਟੈਕਸੀ ਡਰਾਈਵਰ ‘ਤੇ ਕਥਿਤ ਤੌਰ ‘ਤੇ ਹਮਲਾ ਕੀਤਾ ਸੀ। ਹਮਲੇ ਤੋਂ ਪਹਿਲਾਂ ਮਾਰਸ਼ਲ ਨੇ ਟੈਕਸੀ ਡਰਾਈਵਰ ਦਾ ਧਰਮ ਪੁੱਛਿਆ ਅਤੇ ਜਦੋਂ ਉਸ ਨੇ ਦੱਸਿਆ ਕਿ ਉਹ ਮੁਸਲਮਾਨ ਹੈ ਤਾਂ ਉਸ ਨੇ ਡਰਾਈਵਰ ਦੇ ਮੂੰਹ ‘ਤੇ ਸਪਰੇਅ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਇਕ ਹੋਰ ਘਟਨਾ ਵਿੱਚ ਉਹ ਇਕ ਹਿਜਾਬੀ ਔਰਤ ਕੋਲ ਗਿਆ ਅਤੇ ਉਸ ਦੇ ਹਿਜਾਬ ਬਾਰੇ ਭੱਦੀਆਂ ਗੱਲਾਂ ਕਹੀਆਂ। ਬਾਅਦ ‘ਚ ਉਸ ਨੇ ਔਰਤ ‘ਤੇ ਵੀ ਹਮਲਾ ਕਰ ਦਿੱਤਾ ਅਤੇ ਉਸ ਦੇ ਮੂੰਹ ‘ਤੇ ਸਪਰੇਅ ਕਰ ਦਿੱਤੀ। ਜਿਸ ਤੋਂ ਬਾਅਦ ਔਰਤ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment