ਅਫਗਾਨਿਸਤਾਨ ‘ਚ ਤਾਲਿਬਾਨ ਤੇ ਸੁਰੱਖਿਆ ਬਲਾਂ ਵਿਚਾਲੇ ਜਾਰੀ ਜੰਗ ‘ਚ ਫਸੇ ਹਜ਼ਾਰਾਂ ਲੋਕ

TeamGlobalPunjab
1 Min Read

ਨਿਊਜ਼ ਡੈਸਕ : ਅਫਗਾਨਿਸਤਾਨ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਤਾਲਿਬਾਨ ਅਤੇ ਅਫਗਾਨ ਸੁਰੱਖਿਆ ਬਲਾਂ ਵਿਚਾਲੇ ਜੰਗ ਜਾਰੀ ਹੈ। ਉਥੇ ਹੀ ਇਸ ਜੰਗ ਕਾਰਨ ਸ਼ਹਿਰ ਦੇ ਹਜ਼ਾਰਾਂ ਲੋਕ ਘਰਾਂ ਵਿੱਚ ਫਸ ਚੁੱਕੇ ਹਨ, ਜਦਕਿ ਕਈ ਲੋਕ ਆਪਣੇ ਘਰ ਨੂੰ ਛੱਡਕੇ ਭੱਜ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਸਾਡੇ ‘ਤੇ ਤਰਸ ਨਹੀਂ ਕਰੇਗਾ ਅਤੇ ਸਰਕਾਰ ਹਮਲਾ ਜਾਰੀ ਰੱਖੇਗੀ। ਅਜਿਹੇ ਵਿੱਚ ਅਸੀ ਲੋਕ ਇੱਥੇ ਫਸ ਕੇ ਰਹਿ ਚੁੱਕੇ ਹਾਂ। ਲੋਕਾਂ ਨੇ ਦੱਸਿਆ ਕਿ ਇਥੋਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ।

ਸ਼ਹਿਰ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਲਸ਼ਕਰ ਗਾਹ ਵਿੱਚ ਸੜਕਾਂ ‘ਤੇ ਲਾਸ਼ਾਂ ਵਿਛੀਆਂ ਹੋਈਆਂ ਹਨ, ‘ਸਾਨੂੰ ਨਹੀਂ ਪਤਾ ਹੈ ਕਿ ਇਹ ਮ੍ਰਿਤਕ ਦੇਹਾਂ ਨਾਗਰਿਕਾਂ ਦੀਆਂ ਹਨ ਜਾਂ ਫਿਰ ਤਾਲਿਬਾਨੀਆਂ ਦੀ ਹਨ।’ ਉਸ ਨੇ ਦੱਸਿਆ ਕਿ ਦਰਜਨਾਂ ਪਰਿਵਾਰ ਜਾਨ ਬਚਾ ਕੇ ਭੱਜ ਗਏ ਹਨ ਅਤੇ ਹੇਲਮੰਦ ਨਦੀ ਦੇ ਕੰਡੇ ਜਾ ਕੇ ਵਸ ਗਏ ਹਨ।

ਹੋਰ ਡਰੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੜਕਾਂ ‘ਤੇ ਲਾਸ਼ਾਂ ਦੇ ਢੇਰ ਪਏ ਹੋਏ ਵੇਖੇ ਹਨ। ਹੇਲਮੰਦ ਸੂਬੇ ਦੀ ਰਾਜਧਾਨੀ ਨੂੰ ਕਬਜ਼ੇ ਵਿੱਚ ਲੈਣਾ ਤਾਲਿਬਾਨ ਲਈ ਕਾਫ਼ੀ ਮਹਤਵਪੂਰਣ ਹੋਵੇਗਾ। ਹੇਲਮੰਦ ਅਮਰੀਕੀ ਅਤੇ ਬਰੀਟੀਸ਼ ਫੌਜ ਦੇ ਅਭਿਆਨ ਦਾ ਕੇਂਦਰ ਸੀ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਪਿਛਲੇ ਇੱਕ ਦਿਨ ਵਿੱਚ ਲਸ਼ਕਰ ਗਾਹ ਵਿੱਚ ਘੱਟੋਂ-ਘੱਟ 40 ਨਾਗਰਿਕ ਮਾਰੇ ਗਏ ਹਨ।

Share this Article
Leave a comment