ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕਾਂਗਸ ਨੂੰ ਵੱਡਾ ਝਟਕਾ, ਵੱਡੇ ਲੀਡਰ ਨੇ ਪਾਰਟੀ ‘ਚੋਂ ਦਿੱਤਾ ਅਸਤੀਫਾ

TeamGlobalPunjab
2 Min Read

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ  ਨੇ ਪਾਰਟੀ ‘ਤੇ 5 ਕਰੋੜ ਰੁਪਏ ਵਿੱਚ ਟਿਕਟਾਂ ਵੰਡਣ ਦਾ ਇਲਜ਼ਾਮ ਲਗਾ ਕੇ ਪਾਰਟੀ ਦੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਅਸ਼ੋਕ ਤੰਵਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

ਅਸ਼ੋਕ ਤੰਵਰ ਨੇ ਟਵੀਟ ਕਰਦਿਆਂ ਲਿਖਿਆ ਕਿ ਪਾਰਟੀ ਵਰਕਰਾਂ ਨਾਲ ਲੰਬੇ ਸਮੇਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਨੇ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਤੰਵਰ ਨੇ ਆਪਣੇ ਟਵੀਟ ਵਿੱਚ ਇਹ ਵੀ ਲਿਖਿਆ ਕਿ ਉਨ੍ਹਾਂ ਦੇ ਅਸਤੀਫੇ ਦੀ ਵਜ੍ਹਾ ਕਾਂਗਰਸ ਅਤੇ ਜਨਤਾ  ਚੰਗੀ ਤਰ੍ਹਾਂ ਜਾਣਦੀ ਹੈ।

ਦੱਸ ਦਈਏ ਕਿ ਤੰਵਰ ਨੇ ਸੂਬਾ ਕਾਂਗਰਸ ਪ੍ਰਧਾਨ ‘ਤੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਨਵੇਂ ਲੋਕਾਂ ਨੂੰ ਟਿਕਟ ਦੇਣ ਦਾ ਇਲਜ਼ਾਮ ਲਾਇਆ  ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸੋਹਨਾ ਵਿਧਾਨਸਭਾ ਟਿਕਟ ਪੰਜ ਕਰੋੜ ਵਿੱਚ ਵੇਚੀ ਗਈ ਹੈ। ਤੰਵਰ ਨੇ ਕਿਹਾ ਕਿ, “ਪੰਜ ਸਾਲ ਤੱਕ ਉਨ੍ਹਾਂ ਨੇ ਕਾਂਗਰਸ ਪਾਰਟੀ ਲਈ ਖੂਨ ਪਸੀਨਾ ਬਹਾਇਆ,ਹਰਿਆਣਾ ਦਾ ਨੇਤਰਤਵ ਖਤਮ ਹੋ ਰਿਹਾ ਹੈ, ਅਸੀਂ ਪਾਰਟੀ ਲਈ ਸਮਰਪਿਤ ਰਹੇ ਪਰ ਟਿਕਟ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਪਹਿਲਾਂ ਕਾਂਗਰਸ ਦੀ ਆਲੋਚਨਾਂ ਕਰਦੇ ਸਨ ਅਤੇ ਹੁਣੇ ਹੁਣੇ ਪਾਰਟੀ ਵਿੱਚ ਸ਼ਾਮਲ ਹੋਏ ਹਨ।”

 

- Advertisement -

Share this Article
Leave a comment