ਅਮਰੀਕੀ ਚੋਣਾ: ਟਰੰਪ ਦੀ ਸਮਰਥਕ ਨੂੰ ਹਿੰਦੀ ਬੋਲਣੀ ਪਈ ਭਾਰੀ, ਰਾਸ਼ਟਰਪਤੀ ਨੂੰ ਦੱਸਿਆ ‘ਉੱਲੂ’

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇ ਹੈ। ਇਸੇ ਦੌਰਾਨ ਸੱਤਾਧਾਰੀ ਰਿਪਬਲਿਕਨ ਪਾਰਟੀ ਅਤੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਵੋਟਰਾਂ ਨੂੰ ਲੁਭਾਉਣ ਲਈ ਹਰ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੇ ਨਿਸ਼ਾਨੇ ‘ਤੇ ਹਨ ਭਾਰਤੀ ਮੂਲ ਦੇ 20 ਲੱਖ ਤੋਂ ਵੱਧ ਅਮਰੀਕੀ।

ਇਸੇ ਵਿਚਾਲੇ ਰਾਜਨੀਤਿਕ ਵਿਸ਼ਲੇਸ਼ਕ ਟੋਮੀ ਲਾਰੇਨ ਨੂੰ ਰਾਸ਼ਟਰਪਤੀ ਟਰੰਪ ਦੀ ਹਿੰਦੀ ‘ਚ ਸਿਫ਼ਤ ਕਰਨੀ ਮਹਿੰਗੀ ਪੈ ਗਈ ਹੈ। ਦਰਅਸਲ ਟੋਮੀ ਨੇ ਰਾਸ਼ਟਰਪਤੀ ਟਰੰਪ ਦੀ ਤੁਲਨਾ ਉੱਲੂ ਦੇ ਨਾਲ ਕੀਤੀ। ਉਨ੍ਹਾਂ ਨੇ ਟਰੰਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਡੋਲਨਡ ਟਰੰਪ ਉੱਲੂ ਦੀ ਤਰ੍ਹਾਂ ਬੁੱਧੀਮਾਨ ਹਨ।

ਟੋਮੀ ਦੀ ਕੋਸ਼ਿਸ਼ ਸੀ ਕਿ ਹਿੰਦੀ ਬੋਲ ਕੇ ਉਹ ਭਾਰਤੀ ਮੂਲ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕਣ ਪਰ ਇੱਥੇ ਨਤੀਜਾ ਉਲਟਾ ਹੀ ਪੈ ਗਿਆ। ਟੋਮੀ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਖੂਬ ਟ੍ਰੈਂਡ ਕਰ ਰਿਹਾ ਹੈ ਤੇ ਇਸ ਬਿਆਨ ਦਾ ਜੰਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ।

Share This Article
Leave a Comment